
ਨੇਹਾ ਭਸੀਨ (Neha Bhasin ) ਦੇ ਭਰਾ (Brother) ਨੇ ਆਪਣੀ ਗਰਲ ਫ੍ਰੈਂਡ ਦੇ ਨਾਲ ਵਿਆਹ (Wedding) ਕਰਵਾ ਲਿਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਨੇਹਾ ਭਸੀਨ ਆਪਣੇ ਭਰਾ ਦੇ ਨਾਲ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਨੇਹਾ ਭਸੀਨ ਦੀ ਭਾਬੀ ਯੂਕਰੇਨ ਤੋਂ ਹੈ ਜੋ ਕਿ ਜੰਗ ਦੇ ਦੌਰਾਨ ਭਾਰਤ ਆ ਗਈ ਸੀ ।

ਹੋਰ ਪੜ੍ਹੋ : ਨੇਹਾ ਭਸੀਨ ਕੋਰੋਨਾ ਪਾਜ਼ੀਟਿਵ ਪਾਈ ਗਈ, ਫੈਨਸ ਨੂੰ ਕਿਹਾ ਮੇਰੇ ਠੀਕ ਹੋਣ ਲਈ ਕਰੋ ਪ੍ਰਾਰਥਨਾ
ਨੇਹਾ ਭਸੀਨ ਇੱਕ ਵਧੀਆ ਗਾਇਕਾ ਹੈ ਅਤੇ ਆਪਣੇ ਗੀਤਾਂ ਦੇ ਕਾਰਨ ਚਰਚਾ ‘ਚ ਰਹਿੰਦੀ ਹੈ ।ਅਨੁਭਵ ਨੇ ਗਰਲਫਰੈਂਡ ਅੰਨਾ ਹੋਰੋਡੇਟਸਕਾ ਨਾਲ ਸੱਤ ਫੇਰੇ ਲਏ ਹਨ। ਅਨੁਭਵ ਦੀ ਗਰਲਫ੍ਰੈਂਡ ਨੇ ਰੂਸ ਅਤੇ ਯੂਕਰੇਨ ਦੀ ਲੜਾਈ ਦੌਰਾਨ ਕੀਵ ਤੋਂ ਪਲਾਇਨ ਕੀਤਾ ਸੀ। ਨੇਹਾ ਦੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਅਨੁਭਵ ਨੇ ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੈਮਿਲੀ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ਇੱਕ ਫਰੇਮ ਵਿੱਚ ਮੇਰੇ ਫੇਵਰਟ ਪੀਪਲ। ਆਪਣੀ ਪਤਨੀ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਅਨੁਭਵ ਨੇ ਲਿਖਿਆ – ਸਾਡਾ ਸਫਰ ਪਹਿਲੇ ਦਿਨ ਤੋਂ ਹੀ ਬਹੁਤ ਕ੍ਰੇਜ਼ੀ ਰਿਹਾ ਹੈ ਪਰ ਅਸੀਂ ਮਿਲ ਕੇ ਹਰ ਮੁਸ਼ਕਲ ਨੂੰ ਪਾਰ ਕਰ ਲਿਆ ਹੈ। ਨੇਹਾ ਭਸੀਨ ਨੇ ਵੀ ਆਪਣੇ ਭਰਾ ਅਤੇ ਭਾਬੀ ਦੀਆਂ ਤਸਵੀਰਾਂ ਨੁੰ ਸਾਂਝਾ ਕੀਤਾ ਹੈ ਅਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਨੇਹਾ ਭਸੀਨ ਨੂੰ ਉਸ ਦੇ ਭਰਾ ਦੇ ਵਿਆਹ ਦੇ ਲਈ ਵਧਾਈ ਦਿੱਤੀ ਹੈ ।
View this post on Instagram