ਨੇਹਾ ਧੂਪੀਆ ਪਹਿਲੀ ਵਾਰ ਆਪਣੇ ਨਵ-ਜਨਮੇ ਬੇਟੇ ਦੇ ਨਾਲ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

written by Shaminder | October 08, 2021

ਨੇਹਾ ਧੂਪੀਆ (Neha Dhupia) ਹਸਪਤਾਲ ਚੋਂ ਡਿਸਚਾਰਜ ਹੋ ਕੇ ਆਪਣੇ ਘਰ ਪਹੁੰਚ ਚੁੱਕੀ ਹੈ । ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਨੇਹਾ ਆਪਣੇ ਬੇਬੀ ਬੁਆਏ ਦੇ ਨਾਲ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅੰਗਦ ਬੇਦੀ ਵੀ ਉਸ ਦੇ ਨਾਲ ਹੈ ਅਤੇ ਦੋਵਾਂ ਦੀ ਧੀ ਮਿਹਰ ਵੀ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਨੇਹਾ ਅਤੇ ਅੰਗਦ ਬੇਦੀ ਨੂੰ ਵਧਾਈ ਦੇ ਰਹੇ ਹਨ ।

Angad And Neha Dhupia pp Image From Instagram

ਹੋਰ ਪੜ੍ਹੋ : ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ ਲਈ ਪੀਓ ਅਨਾਰ ਦਾ ਜੂਸ

ਨੇਹਾ ਧੂਪੀਆ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਬੇਟੇ ਦੇ ਘਰ ਆਉਣ ਦੀ ਖੁਸ਼ੀ ‘ਚ ਕੇਕ ਲੈ ਕੇ ਆਏ ਹਨ । ਇਸ ਦੇ ਨਾਲ ਉਨ੍ਹਾਂ ਨੇ ਆਪਣੇ ਬੇਟੇ ਦੇ ਪੈਰਾਂ ਦਾ ਵੀਡੀਓ ਵੀ ਸਾਂਝਾ ਕੀਤਾ ਹੈ ।

neha bedi-min

ਹਾਲਾਂਕਿ ਬੇਟੇ ਦਾ ਚਿਹਰਾ ਹਾਲੇ ਤੱਕ ਨਹੀਂ ਵਿਖਾਇਆ । ਮੀਡੀਆ ਦੇ ਸਾਹਮਣੇ ਆਉਣ ਤੇ ਨੇਹਾ ਨੇ ਆਪਣੇ ਬੇਟੇ ਦਾ ਚਿਹਰਾ ਕੱਪੜੇ ਨਾਲ ਛਿਪਾਇਆ ਹੋਇਆ ਸੀ । ਦੱਸ ਦਈਏ ਕਿ ਨੇਹਾ ਅਤੇ ਅੰਗਦ ਬੇਦੀ ਦੀ ਇਹ ਦੂਜੀ ਔਲਾਦ ਹੈ । ਇਸ ਤੋਂ ਪਹਿਲਾਂ ਦੋਵਾਂ ਦੇ ਘਰ ਇੱਕ ਧੀ ਹੈ । ਜਿਸ ਦਾ ਨਾਂਅ ਮਿਹਰ ਹੈ। ਦੋਵਾਂ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਅਤੇ ਦੋਵਾਂ ਨੇ ਚੁੱਪ ਚੁਪੀਤੇ ਵਿਆਹ ਕਰਵਾ ਲਿਆ ਸੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।

 

View this post on Instagram

 

A post shared by Bollywood Pap (@bollywoodpap)

0 Comments
0

You may also like