ਅਦਾਕਾਰਾ ਨੇਹਾ ਧੂਪੀਆ ਨੇ ਕਾਰਗਿਲ ਵਿਜੈ ਦਿਵਸ ਦੇ ਖ਼ਾਸ ਮੌਕੇ ‘ਤੇ ਫੌਜੀ ਜਵਾਨਾਂ ਨੂੰ ਸਲਾਮ ਕਰਦੇ ਹੋਏ ਸਾਂਝਾ ਕੀਤਾ ਇਹ ਖ਼ਾਸ ਵੀਡੀਓ

written by Lajwinder kaur | July 27, 2021

26 ਜੁਲਾਈ ਨੂੰ ਕਾਰਗਿਲ ਵਿਜੈ ਦਿਵਸ ਦੇ 22 ਸਾਲ ਪੂਰੇ ਹੋ ਗਏ ਨੇ। ਸਾਲ 1999 ‘ਚ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਨੂੰ ਮਾਤ ਦੇ ਕੇ ਕਾਰਗਿਲ ਦੀ ਜੰਗ ‘ਚ ਜਿੱਤ ਹਾਸਿਲ ਕੀਤੀ ਸੀ । ਜਿਸ ਕਰਕੇ ਸਾਰੇ ਹੀ ਦੇਸ਼ਵਾਸੀਆਂ ਨੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ ਉੱਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਅਦਾਕਾਰਾ ਨੇਹਾ ਧੂਪੀਆ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣਾ ਇੱਕ ਪੁਰਾਣਾ ਵੀਡੀਓ ਸ਼ੇਅਰ ਕਰਕੇ ਫੌਜੀ ਵੀਰਾਂ ਨੂੰ ਸਲਾਮ ਕੀਤਾ ।

inside image of neha dupia from kargil image source- instagram

ਹੋਰ ਪੜ੍ਹੋ : ਗੀਤਾ ਬਸਰਾ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਨਵਜੰਮੇ ਪੁੱਤਰ ਦੀ ਪਿਆਰੀ ਜਿਹੀ ਤਸਵੀਰ, ਭੈਣ-ਭਰਾ ਦੀ ਇਹ ਤਸਵੀਰ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਦਾ ਇਹ ਫਨੀ ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ, ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਪ੍ਰਤੀਕਿਰਿਆ, ਦੇਖੋ ਵੀਡੀਓ

inside image of neha dupia post video on vijay diwas image source- instagram

ਇਸ ਵੀਡੀਓ ‘ਚ ਉਹ ਫੌਜੀ ਜਵਾਨਾਂ ਦੇ ਨਾਲ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘Throwback to my time spent in #Kargil and close to the #LOC …ਜੋ ਸੁੰਦਰਤਾ ਅਤੇ ਬਹਾਦਰੀ ਇਸ ਧਰਤੀ 'ਤੇ ਮੌਜੂਦ ਹੈ ਉਸ ਨੂੰ ਕੋਈ ਚੀਜ਼ ਬਿਆਨ ਨਹੀਂ ਕਰ ਸਕਦੀ... ਅੱਜ ਅਤੇ ਹਰ ਰੋਜ਼ ਅਸੀਂ ਸਾਰੇ ਆਪਣੇ ਸੈਨਿਕਾਂ ਦਾ ਧੰਨਵਾਦ ਕਰਦੇ ਹਾਂ ਸਾਡੀ ਸੁਰੱਖਿਆ ਲਈ... #kargilvijaydiwas #jaihind 🇮🇳’ । ਇਹ ਵੀਡੀਓ ਪ੍ਰਸ਼ੰਸਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ।

inside image of neha dupia post video on vijay diwas image source- instagram

ਅਦਾਕਾਰਾ ਨੇਹਾ ਧੂਪੀਆ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਦੂਜੀ ਪ੍ਰੈਂਗਨੇਸੀ ਦਾ ਖੁਲਾਸਾ ਕੀਤਾ ਹੈ। ਜੀ ਹਾਂ ਉਹ ਅੰਗਦ ਬੇਦੀ ਤੇ ਨੇਹਾ ਧੂਪੀਆ ਜੋ ਕਿ ਦੂਜੀ ਵਾਰ ਮੰਮੀ-ਪਾਪਾ ਬਣਨ ਵਾਲੇ ਨੇ।

 

View this post on Instagram

 

A post shared by Neha Dhupia (@nehadhupia)

 

0 Comments
0

You may also like