ਨੇਹਾ ਕੱਕੜ ਤੇ ਅਦਿੱਤਿਆ ਨਾਰਾਇਣ ਨੇ ਕਰਵਾਇਆ ਚੋਰੀ ਛਿਪੇ ਵਿਆਹ….! ਵੀਡੀਓ ਹੋ ਰਿਹਾ ਹੈ ਖੂਬ ਵਾਇਰਲ

Written by  Rupinder Kaler   |  February 14th 2020 11:24 AM  |  Updated: February 14th 2020 11:24 AM

ਨੇਹਾ ਕੱਕੜ ਤੇ ਅਦਿੱਤਿਆ ਨਾਰਾਇਣ ਨੇ ਕਰਵਾਇਆ ਚੋਰੀ ਛਿਪੇ ਵਿਆਹ….! ਵੀਡੀਓ ਹੋ ਰਿਹਾ ਹੈ ਖੂਬ ਵਾਇਰਲ

ਨੇਹਾ ਕੱਕੜ ਅਤੇ ਅਦਿੱਤਿਆ ਨਾਰਾਇਣ ਦੇ ਵਿਆਹ ਦੀ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ। ਹਾਲਾਂਕਿ ਦੋਵਾਂ ਵੱਲੋਂ ਇਸ ਬਾਰੇ ਕੋਈ ਅਧਿਕਾਰਿਤ ਐਲਾਨ ਨਹੀਂ ਹੋਇਆ ਹੈ ਪਰ ਸੋਸ਼ਲ ਮੀਡੀਆ ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿਚ ਅਦਿੱਤਿਆ ਨੇਹਾ ਨੂੰ ਵਰਮਾਲਾ ਪਹਿਨਾਉਣ ਲਈ ਤਿਆਰ ਨਜ਼ਰ ਆ ਰਹੇ ਹਨ। ਨੇਹਾ ਅਦਿੱਤਿਆ ਨਾਂ ਦੇ ਫੈਨ ਪੇਜ਼ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ ਜਿਸ ਵਿਚ ਨੇਹਾ ਲਾਲ ਸਾੜ੍ਹੀ ਵਿਚ ਨਜ਼ਰ ਆ ਰਹੀ ਹੈ ਅਤੇ ਅਦਿੱਤਿਆ ਕਰੀਮ ਰੰਗ ਦੀ ਸ਼ੇਰਵਾਨੀ ਵਿਚ ਦਿਖ ਰਹੇ ਹਨ।

https://www.instagram.com/p/B8Dk3zOnDHC/

ਇਸ ਵੀਡੀਓ ਵਿੱਚ ਕੁਝ ਹੋਰ ਲੋਕ ਵੀ ਨਜ਼ਰ ਆ ਰਹੇ ਹਨ । ਖ਼ਬਰਾਂ ਦੀ ਮੰਨੀਏ ਤਾਂ ਨੇਹਾ ਤੇ ਅਦਿੱਤਿਆ ਦਾ ਵਿਆਹ ਅਸਲੀ 'ਚ ਨਹੀਂ ਹੋਇਆ ਬਲਕਿ ਇਹ ਸਭ ਮਸਤੀ ਮਜ਼ਾਕ ਵਿੱਚ ਕੀਤਾ ਗਿਆ ਹੈ।

https://www.instagram.com/p/B8eXugHBVJW/

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਹੀ ਅਦਿੱਤਿਆ ਦੇ ਪਿਤਾ ਉਦਿੱਤ ਨਾਰਾਇਣ ਨੇ ਇਹ ਬਿਆਨ ਵੀ ਦਿੱਤਾ ਸੀ ਕਿ ਨੇਹਾ ਅਤੇ ਅਦਿੱਤਿਆ ਦੇ ਵਿਆਹ ਦੀਆਂ ਖ਼ਬਰਾਂ ਸਿਰਫ਼ ਸ਼ੋਅ ਦੀ ਟੀਆਰਪੀ ਬੂਸਟ ਕਰਨ ਲਈ ਫੈਲਾਈਆਂ ਜਾ ਰਹੀਆਂ ਹਨ।

https://www.instagram.com/p/B8etGT5hCO8/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network