ਨੇਹਾ ਕੱਕੜ ਨੇ ਆਪਣੀ ਭੈਣ ਨੂੰ ਬਰਥਡੇ ਦੀ ਦਿੱਤੀ ਵਧਾਈ, ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | October 20, 2021

ਨੇਹਾ ਕੱਕੜ (Neha Kakkar) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਭੈਣ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਤਸਵੀਰ ‘ਚ ਨੇਹਾ ਕੱਕੜ ਆਪਣੀ ਭੈਣ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਨੇਹਾ ਕੱਕੜ ਨੇ ਆਪਣੀ ਭੈਣ ਸੋਨੂੰ ਕੱਕੜ (Sonu Kakkar) ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਨੇਹਾ ਕੱਕੜ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

neha-kakkar-pp-min Image From Instagram

ਹੋਰ ਪੜ੍ਹੋ : ਅਦਾਕਾਰ ਅਭਿਸ਼ੇਕ ਮਲਿਕ ਅਤੇ ਸੁਹਾਨੀ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਕੀਤੀਆਂ ਸਾਂਝੀਆਂ

ਇਨ੍ਹਾਂ ਤਸਵੀਰਾਂ ‘ਤੇ ਕਈ ਸੈਲੀਬ੍ਰੇਟੀਜ਼ ਨੇ ਵੀ ਕਮੈਂਟਸ ਕੀਤੇ ਹਨ ਅਤੇ ਨੇਹਾ ਕੱਕੜ ਦੀ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਸ ਤੋਂ ਪਹਿਲਾਂ ਨੇਹਾ ਕੱਕੜ ਨੇ ਬੀਤੇ ਦਿਨ ਵੀ ਆਪਣੇ ਪਤੀ ਰੋਹਨਪ੍ਰੀਤ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।

neha kakkar,-min

ਇਸ ਤੋਂ ਇਲਾਵਾ ਰੋਹਨਪ੍ਰੀਤ ਦੇ ਨਾਲ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ । ਜਿਸ ‘ਚ ਉਹ ਆਪਣੀ ਵੈਡਿੰਗ ਐਨੀਵਰਸਰੀ ਦਾ ਪ੍ਰੀ ਸੈਲੀਬ੍ਰੇਸ਼ਨ ਕਰਦੇ ਹੋਏ ਨਜ਼ਰ ਆਏ ਸਨ । ਇਸ ਵੀਡੀਓ ‘ਚ ਦੋਵੇਂ ਕੇਕ ਕੱਟਦੇ ਹੋਏ ਅਤੇ ਕਿੱਸ ਕਰਦੇ ਹੋਏ ਦਿਖਾਈ ਦਿੱਤੇ ਸਨ । ਦੱਸ ਦਈਏ ਕਿ 24  ਅਕਤੂਬਰ ਨੂੰ ਦੋਵਾਂ ਦੀ ਪਹਿਲੀ ਵੈਡਿੰਗ ਐਨੀਵਰਸਰੀ ਹੈ । ਜਿਸ ਨੂੰ ਲੈ ਕੇ ਦੋਵੇਂ ਬਹੁਤ ਹੀ ਐਕਸਾਈਟਡ ਹਨ ।

You may also like