ਅਜੈ ਦੇਵਗਨ ਦੀ ਫ਼ਿਲਮ 'ਚ ਆਏ ਨੇਹਾ ਕੱਕੜ ਤੇ ਗੈਰੀ ਸੰਧੂ ਦੇ ਗੀਤ 'ਤੇ ਦੇਖੋ ਨੇਹਾ ਕੱਕੜ ਦਾ ਸ਼ਾਨਦਾਰ ਡਾਂਸ

written by Aaseen Khan | May 01, 2019

ਅਜੈ ਦੇਵਗਨ ਦੀ ਫ਼ਿਲਮ 'ਚ ਆਏ ਨੇਹਾ ਕੱਕੜ ਤੇ ਗੈਰੀ ਸੰਧੂ ਦੇ ਗੀਤ 'ਤੇ ਦੇਖੋ ਨੇਹਾ ਕੱਕੜ ਦਾ ਸ਼ਾਨਦਾਰ ਡਾਂਸ : ਬਾਲੀਵੁੱਡ ਗਾਇਕਾ ਨੇਹਾ ਕੱਕੜ ਜਿੰਨ੍ਹਾਂ ਦੀ ਗਾਇਕੀ ਦਾ ਤਾਂ ਪੂਰਾ ਭਾਰਤ ਕਾਇਲ ਹੈ ਉੱਥੇ ਹੈ ਨੇਹਾ ਕੱਕੜ ਸ਼ੋਸ਼ਲ ਮੀਡੀਆ 'ਤੇ ਵੀ ਸਭ ਤੋਂ ਵੱਧ ਐਕਟਿਵ ਰਹਿਣ ਵਾਲੇ ਸਿਤਾਰਿਆਂ 'ਚੋਂ ਇੱਕ ਹਨ। ਉਹਨਾਂ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ ਜਿਸ 'ਚ ਨੇਹਾ ਕੱਕੜ ਆਪਣੇ ਵੱਲੋਂ 'ਤੇ ਗਾਇਕ ਗੈਰੀ ਸੰਧੂ ਵੱਲੋਂ ਗਾਏ ਗੀਤ 'ਹੌਲੀ ਹੌਲੀ' 'ਤੇ ਕਾਫ਼ੀ ਸ਼ਾਨਦਾਰ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।

ਦੱਸ ਦਈਏ ਗੈਰੀ ਸੰਧੂ ਦਾ ਇਹ ਗੀਤ ਅਜੈ ਦੇਵਗਨ ਦੀ ਆਉਣ ਵਾਲੀ ਫ਼ਿਲਮ 'ਦੇ ਦੇ ਪਿਆਰ ਦੇ' 'ਚ ਰੀਮੇਕ ਕੀਤਾ ਗਿਆ ਹੈ। ਇਸ ਗੀਤ ਦਾ ਪਹਿਲਾ ਨਾਮ 'ਯੇ ਬੇਬੀ' ਸੀ ਜਿਸ ਨੂੰ ਫ਼ਿਲਮ 'ਚ ਹੁਣ ਨੇਹਾ ਕੱਕੜ ਅਤੇ ਗੈਰੀ ਸੰਧੂ ਨੇ ਆਵਾਜ਼ ਦਿੱਤੀ ਹੈ। ਫ਼ਿਲਮ 'ਚ ਗੀਤ ਦਾ ਨਾਮ ਹੁਣ ਹੌਲੀ ਹੌਲੀ ਰੱਖ ਦਿੱਤਾ ਗਿਆ ਹੈ। ਇਸ ਗੀਤ ਨਾਲ ਗੈਰੀ ਸੰਧੂ ਦੀ ਵੀ ਬਾਲੀਵੁੱਡ 'ਚ ਐਂਟਰੀ ਹੋ ਚੁੱਕੀ ਹੈ। ਹੋਰ ਵੇਖੋ : ਫੈਨ ਨੇ ਰੈਪ ਰਾਹੀਂ ਬਿੰਨੂ ਢਿੱਲੋਂ ਦੀ ਜ਼ਿੰਦਗੀ ਬਾਰੇ ਹਰ ਇੱਕ ਚੀਜ਼ ਨੂੰ ਕੀਤਾ ਬਿਆਨ, ਵੀਡੀਓ ਹੋਇਆ ਵਾਇਰਲ ਇਸ ਗੀਤ ਦੇ ਪਹਿਲੇ ਵਰਜ਼ਨ ਨੂੰ ਵੀ ਦਰਸ਼ਕਾਂ ਵੱਲੋਂ ਖ਼ਾਸਾ ਪਸੰਦ ਕੀਤਾ ਗਿਆ ਹੈ ਤੇ ਉਸੇ ਤਰ੍ਹਾਂ ਫ਼ਿਲਮ 'ਚ ਆਏ ਇਸ ਗੀਤ ਨੂੰ ਵੀ ਪਿਆਰ ਦਿੱਤਾ ਜਾ ਰਿਹਾ ਹੈ। ਨੇਹਾ ਕੱਕੜ ਦਾ ਇਸ ਗੀਤ 'ਤੇ ਇਹ ਵੀਡੀਓ ਵੀ ਕਾਫ਼ੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਪ੍ਰਸੰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।

0 Comments
0

You may also like