ਨੇਹਾ ਕੱਕੜ ਨੇ ਆਪਣੇ ਭਰਾ ਦੇ ਗਾਣੇ ‘ਤੇ ਦਿੱਤੀ ਜ਼ਬਰਦਸਤ ਪ੍ਰਫਾਮੈਂਸ

written by Rupinder Kaler | June 19, 2021

ਨੇਹਾ ਕੱਕੜ ਦੇ ਇੰਸਟਾਗ੍ਰਾਮ ‘ਤੇ 58 ਮਿਲੀਅਨ ਤੋਂ ਵੀ ਜ਼ਿਆਦਾ ਫਾਲੋਵਰ ਹਨ । ਅਜਿਹੇ ਵਿੱਚ ਉਹ ਹਰ ਦਿਨ ਕੋਈ ਵੀਡੀਓ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹਾਲ ਹੀ ਵਿੱਚ ਨੇਹਾ ਨੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿਚ ਉਹ ਆਪਣੇ ਭਰਾ ਟੋਨੀ ਕੱਕੜ ਦੇ ਗਾਣੇ ‘ਨੰਬਰ ਲਿੱਖ’ ‘ਤੇ ਜ਼ਬਰਦਸਤ ਢੰਗ ਨਾਲ ਡਾਂਸ ਕਰਦੀ ਦਿਖਾਈ ਦੇ ਰਹੀ ਹੈ।

Pic Courtesy: Instagram
ਹੋਰ ਪੜ੍ਹੋ : ਕਾਲਾ ਨਮਕ ਖਾਣ ਦੇ ਹਨ ਕਈ ਫਾਇਦੇ,ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ neha kakkar and tonny kakkar   ਨੇਹਾ ਕੱਕੜ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤਾ ਹੈ। ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਨੇਹਾ ਆਪਣੀ ਕਾਰ ਵਿਚ ਬੈਠੀ ਹੈ ਅਤੇ ਟੋਨੀ ਕੱਕੜ ਦੇ ਤਾਜ਼ਾ ਰਿਲੀਜ਼ ਗਾਣੇ ‘ਤੇ ਖੂਬਸੂਰਤ ਐਕਸਪ੍ਰੈਸ਼ਨ ਦੇ ਰਹੀ ਹੈ।
image source- instagram
ਨੇਹਾ ਦੇ ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ, ‘ਇਸੇ ਕਰਕੇ ਛੋਟੇ ਬੱਚੇ ਤੁਹਾਨੂੰ ਅਤੇ ਤੁਹਾਡੇ ਗੀਤਾਂ ਨੂੰ ਪਿਆਰ ਕਰਦੇ ਹਨ ਭਰਾ … ਕਿਉਂਕਿ ਤੁਹਾਡੇ ਗਾਣੇ ਸੁਣਨ ਨਾਲ ਉਨ੍ਹਾਂ ਨੂੰ ਨੱਚਣਾ ਚਾਹੀਦਾ ਹੈ। ਅਸੀਂ ਤੁਹਾਡੇ ਗਾਣੇ ਸੁਣ ਕੇ ਖੁਸ਼ ਮਹਿਸੂਸ ਕਰਦੇ ਹਾਂ .. ਜੁਗ ਜੁਗ ਜੀਓ’।

0 Comments
0

You may also like