ਵੈਲੇਂਨਟਾਈਨ ਵੀਕ ‘ਤੇ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਦੇ ਨਾਲ ਰੋਮਾਂਸ ਕਰਦੀ ਆਈ ਨਜ਼ਰ, ਵੇਖੋ ਵੀਡੀਓ

Reported by: PTC Punjabi Desk | Edited by: Shaminder  |  February 09th 2023 03:55 PM |  Updated: February 09th 2023 03:55 PM

ਵੈਲੇਂਨਟਾਈਨ ਵੀਕ ‘ਤੇ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਦੇ ਨਾਲ ਰੋਮਾਂਸ ਕਰਦੀ ਆਈ ਨਜ਼ਰ, ਵੇਖੋ ਵੀਡੀਓ

ਨੇਹਾ ਕੱਕੜ (Neha Kakkar ) ਅਤੇ ਰੋਹਨਪ੍ਰੀਤ (Rohanpreet Singh) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਦੋਵੇਂ ਜਣੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ । ਇਸ ਵੀਡੀਓ ‘ਚ ਦੋਵੇਂ ਦੱਸ ਰਹੇ ਹਨ ਕਿ ਅੱਜ ਦੇ ਦੌਰ ‘ਚ ਰੋਮਾਂਸ ਕਿਵੇਂ ਕੀਤਾ ਜਾਂਦਾ ਹੈ । ਅਸੀਂ ਹਾਲੇ ਵੀ ਆਪਣੇ ਪੁਰਾਣੇ ਸਕੂਲ ‘ਚ ਵਿਸ਼ਵਾਸ਼ ਕਰਦੇ ਹਾਂ।

Neha Kakkar ,,,. Image Source : Instagram

ਹੋਰ ਪੜ੍ਹੋ : ਸੁਨੰਦਾ ਸ਼ਰਮਾ ਦੇ ਪਿਤਾ ਜੀ ਹੋਏ ਬੀਮਾਰ, ਤਸਵੀਰ ਸਾਂਝੀ ਕਰਦੇ ਹੋਏ ਗਾਇਕਾ ਨੇ ਲਿਖਿਆ ‘ਜ਼ਿੰਦਗੀ ਦੀ ਕਿਤਾਬ ‘ਚ ਸਭ ਤੋਂ ਸੋਹਣਾ ਪੰਨਾ,ਬਾਪ ਦਾ ਪਿਆਰ’

ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਕੀਤੀ ਲਵ ਮੈਰਿਜ

ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਲਵ ਮੈਰਿਜ ਕੀਤੀ ਹੈ । ਦੋਵਾਂ ਦੀ ਮੁਲਾਕਾਤ ਇੱਕ ਗੀਤ ਦੀ ਸ਼ੂਟਿੰਗ ਦੇ ਦੌਰਾਨ ਹੋਈ ਸੀ । ਇਸ ਤੋਂ ਬਾਅਦ ਦੋਨਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫ਼ਰ ਬਨਾਉਣ ਦਾ ਫ਼ੈਸਲਾ ਕਰ ਲਿਆ ਸੀ । ਇਸ ਤੋਂ ਪਹਿਲਾਂ ਨੇਹਾ ਕੱਕੜ ਹਿਮਾਂਸ ਕੋਹਲੀ ਦੇ ਨਾਲ ਰਿਲੇਸ਼ਨਸ਼ਿਪ ‘ਚ ਸਨ ।

Neha Kakkar ,,,. Image Source : Instagram

ਹੋਰ ਪੜ੍ਹੋ :  ਰਾਖੀ ਸਾਵੰਤ ਨੇ ਪਤੀ ‘ਤੇ ਲਗਾਏ ਕੁੱਟਮਾਰ ਦੇ ਇਲਜ਼ਾਮ, ਪਤੀ ਤੋਂ ਵਾਪਸ ਮੰਗੇ ਡੇਢ ਕਰੋੜ, ਵੇਖੋ ਵੀਡੀਓ

ਪਰ ਦੋਨਾਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਮਨ-ਮੁਟਾਅ ਹੋ ਗਿਆ ਸੀ । ਜਿਸ ਤੋਂ ਬਾਅਦ ਦੋਵਾਂ ਦੀਆਂ ਰਾਹਾਂ ਇੱਕ ਦੂਜੇ ਤੋਂ ਹਮੇਸ਼ਾ ਦੇ ਲਈ ਵੱਖ ਹੋ ਗਈਆਂ ਸਨ । ਜਿਸ ਤੋਂ ਬਾਅਦ ਨੇਹਾ ਨੇ ਰੋਹਨਪ੍ਰੀਤ ਨੂੰ ਆਪਣਾ ਹਮਸਫਰ ਬਣਾ ਲਿਆ । ਇਸ ਵਿਆਹ ‘ਚ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਸੀ ।

Neha Kakkar ,,,.'', Image Source : Instagram

ਕਦੇ ਜਗਰਾਤਿਆਂ ‘ਚ ਗਾਉਂਦੀ ਸੀ ਨੇਹਾ ਕੱਕੜ

ਅੱਜ ਨੇਹਾ ਕੱਕੜ (Neha kakkar)ਬਾਲੀਵੁੱਡ ਇੰਡਸਟਰੀ ਦਾ ਮੰਨਿਆ ਪ੍ਰਮੰਨਿਆਂ ਚਿਹਰਾ ਹੈ । ਉਸ ਦੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਰਿਲੀਜ਼ ਹੋ ਰਹੇ ਹਨ । ਉਨ੍ਹਾਂ ਦੇ ਗੀਤ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਆ ਚੁੱਕੇ ਹਨ । ਕਦੇ ਸਮਾਂ ਹੁੰਦਾ ਸੀ ਨੇਹਾ ਕੱਕੜ ਜਗਰਾਤਿਆਂ ‘ਚ ਗਾਉਂਦੀ ਹੁੰਦੀ ਸੀ । ਜਿਸ ਤੋਂ ਬਾਅਦ ਉਸ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network