ਵਿਆਹ ਤੋਂ ਬਾਅਦ ਨੇਹਾ ਕੱਕੜ ਨੇ ਚੁੱਕਿਆ ਵੱਡਾ ਕਦਮ, ਨੇਹਾ ਨੇ ਕਿਹਾ ਤਜ਼ਰਬਾ ਰਿਹਾ ਬਹੁਤ ਬੁਰਾ

written by Rupinder Kaler | August 06, 2021

ਨੇਹਾ ਕੱਕੜ ਦੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਫੈਨ ਫਾਲੋਵਿੰਗ ਹੈ । ਨੇਹਾ ਨੇ ਹਾਲ ਹੀ ਵਿੱਚ ਆਪਣੀ ਫਾਲੋ ਲਿਸਟ ਵਿੱਚੋਂ ਕੁਝ ਲੋਕਾਂ ਨੂੰ ਅਨਫਾਲੋ ਕਰ ਦਿੱਤਾ ਹੈ । ਨੇਹਾ ਨੇ ਇਸ ਤਰ੍ਹਾਂ ਕਰਨ ਤੋਂ ਬਾਅਦ ਅਨਫਾਲੋ ਲੋਕਾਂ ਤੋਂ ਮੁਆਫੀ ਮੰਗੀ ਹੈ । ਨੇਹਾ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੀ ਪੋਸਟ ਨੂੰ ਸ਼ੇਅਰ ਵੀ ਕੀਤਾ ਹੈ । ਨੇਹਾ ਨੇ ਇਸ ਪੋਸਟ ਵਿੱਚ ਕਿਹਾ ਹੈ ‘ਅਤੀਤ ਵਿੱਚ ਕੁਝ ਬਹੁਤ ਬੁਰੇ ਤਜ਼ਰਬਿਆਂ ਕਰਕੇ ਉਸ ਨੇ ਇਸ ਤਰ੍ਹਾਂ ਕੀਤਾ ਹੈ …ਨੇਹਾ ਨੇ ਕਿਹਾ ਕਿ ਉਹਨਾਂ ਦੇ ਮਨ ਵਿੱਚ ਕਿਸੇ ਵਾਸਤੇ ਕੋਈ ਨਰਾਜ਼ਗੀ ਨਹੀਂ ਹੈ ।

Pic Courtesy: Instagram

ਹੋਰ ਪੜ੍ਹੋ :

ਕੌਰ ਬੀ ਤੀਜ ਦੇ ਮੌਕੇ ‘ਤੇ ਖੇਤਾਂ ‘ਚ ਪਿੰਡ ਦੀਆਂ ਔਰਤਾਂ ਦੇ ਨਾਲ ਨੱਚਦੀ ਆਈ ਨਜ਼ਰ, ਵੀਡੀਓ ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

Pic Courtesy: Instagram

 

ਪਰ ਹੁਣ ਉਹ ਉਹਨਾਂ ਲੋਕਾਂ ਨੂੰ ਹੀ ਫਾਲੋ ਕਰੇਗੀ ਜਿਨ੍ਹਾਂ ਨਾਲ ਉਸ ਦਾ ਪਰਸਨਲ ਰਿਲੇਸ਼ਨ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਇੱਕ ਰਿਆਲਟੀ ਸ਼ੋਅ ਦੇ ਜੱਜ ਦੇ ਤੌਰ ਤੇ ਕੰਮ ਕਰਦੀ ਨਜ਼ਰ ਆ ਰਹੀ ਹੈ । ਪਰ ਹੁਣ ਉਹਨਾਂ ਦੀ ਜਗ੍ਹਾ ਤੇ ਉਹਨਾਂ ਦੀ ਭੈਣ ਨਜ਼ਰ ਆ ਰਹੀ ਹੈ ।

Pic Courtesy: Instagram

 

 

ਇਸ ਸਭ ਨੂੰ ਲੈ ਕੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਨੇਹਾ ਕੰਮ ਤੋਂ ਛੁੱਟੀ ਲੈ ਕੇ ਆਪਣੇ ਪਤੀ ਰੋਹਨਪ੍ਰੀਤ ਨਾਲ ਕਵਾਲਟੀ ਟਾਈਮ ਬਿਤਾਉਣਾ ਚਾਹੁੰਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਤੇ ਰੋਹਨਪ੍ਰੀਤ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ । ਸੋਸ਼ਲ ਮੀਡੀਆ ਤੇ ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।

0 Comments
0

You may also like