ਕਦੇ ਇੱਕੋ ਕਮਰੇ ‘ਚ ਗੁਜ਼ਾਰਾ ਕਰਦਾ ਸੀ ਨੇਹਾ ਕੱਕੜ ਦਾ ਪਰਿਵਾਰ, ਗਾਇਕਾ ਦਾ ਵੀਡੀਓ ਹੋ ਰਿਹਾ ਵਾਇਰਲ

Written by  Shaminder   |  July 29th 2021 03:10 PM  |  Updated: July 29th 2021 03:15 PM

ਕਦੇ ਇੱਕੋ ਕਮਰੇ ‘ਚ ਗੁਜ਼ਾਰਾ ਕਰਦਾ ਸੀ ਨੇਹਾ ਕੱਕੜ ਦਾ ਪਰਿਵਾਰ, ਗਾਇਕਾ ਦਾ ਵੀਡੀਓ ਹੋ ਰਿਹਾ ਵਾਇਰਲ

ਨੇਹਾ ਕੱਕੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਨੇਹਾ ਕੱਕੜ ਦੱਸ ਰਹੀ ਹੈ ਕਿ ਕਿਵੇਂ ਉਸ ਦੇ ਪਰਿਵਾਰ ਨੇ ਤੰਗਹਾਲੀ ਦੇ ਦਿਨ ਗੁਜ਼ਾਰੇ ਹਨ । ਗਾਇਕਾ ਵੀਡੀਓ ‘ਚ ਕਹਿੰਦੀ ਹੈ ਕਿ ਉਸ ਕਦੇ ਉਸ ਦੇ ਪਰਿਵਾਰ ਕੋਲ ਇੱਕੋ ਕਮਰਾ ਹੁੰਦਾ ਸੀ । ਇਸੇ ਕਮਰੇ ਦੇ ਵਿੱਚ ਹੀ ਇੱਕ ਕੋਨੇ ‘ਤੇ ਉਸ ਦੀ ਮੰਮੀ ਨੇ ਕਿਚਨ ਬਣਾਇਆ ਹੋਇਆ ਸੀ ।

neha and rohan , Image From Instagram

ਹੋਰ ਪੜ੍ਹੋ : ਇਸ ਲਾੜੀ ਦੇ ਲਹਿੰਗੇ ਦੇ ਹਰ ਪਾਸੇ ਚਰਚੇ, ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

rohanpreet and neha kakkar Image From Instagram

ਆਪਣੇ ਪਰਿਵਾਰ ਦੇ ਸੰਘਰਸ਼ ਨੂੰ ਦੱਸਦੀ ਹੋਈ ਨੇਹਾ ਕੱਕੜ ਥੋੜੀ ਭਾਵੁਕ ਵੀ ਹੁੰੰਦੀ ਹੈ । ਪਰ ਉਹ ਆਪਣੇ ਆਪ ਨੂੰ ਸੰਭਾਲ ਲੈਂਦੀ ਹੈ ।ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਨੇਹਾ ਕੱਕੜ ਦੇ ਪਰਿਵਾਰ ਨੇ ਬਹੁਤ ਹੀ ਜ਼ਿਆਦਾ ਸੰਘਰਸ਼ ਕੀਤਾ ਹੈ ।

neha Image From Instagram

ਪਰ ਨੇਹਾ ਕੱਕੜ ‘ਚ ਬਚਪਨ ਤੋਂ ਹੀ ਕੁਝ ਕਰਨ ਦਾ ਜਜ਼ਬਾ ਸੀ ਅਤੇ ਉਹ ਅਕਸਰ ਮਾਤਾ ਦੀਆਂ ਭੇਂਟਾਂ ਜਗਰਾਤਿਆਂ ‘ਚ ਗਾਇਆ ਕਰਦੀ ਸੀ । ਉਸ ਨੇ ਕਦੇ ਵੀ ਕਿਸੇ ਤਰ੍ਹਾਂ ਦੇ ਹਾਲਾਤਾਂ ‘ਚ ਹਾਰ ਨਹੀਂ ਮੰਨੀ । ਇਸੇ ਸੰਘਰਸ਼ ਦੀ ਬਦੌਲਤ ਹੀ ਅੱਜ ਉਸ ਦੀ ਗਿਣਤੀ ਬਾਲੀਵੁੱਡ ਦੇ ਨਾਮੀ ਗਾਇਕਾਂ ‘ਚ ਹੁੰਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network