ਆਰਥਿਕ ਮੰਦਹਾਲੀ ਵਿੱਚ ਜ਼ਿੰਦਗੀ ਜਿਉ ਰਿਹਾ ਹੈ ਨੇਹਾ ਕੱਕੜ ਦਾ ਪਹਿਲਾ ਗੁਰੂ ਬਿਸ਼ਨ ਆਜ਼ਾਦ

written by Rupinder Kaler | May 31, 2021

ਨੇਹਾ ਕੱਕੜ ਦੇ ਪਹਿਲੇ ਗੁਰੂ ਗੁੰਮਨਾਮੀ ਦਾ ਹਨੇਰਾ ਢੋਅ ਰਹੇ ਹਨ । ਇਸ ਆਰਟੀਕਲ ਵਿੱਚ ਅਸੀਂ ਨੇਹਾ ਦੇ ਜਿਸ ਗੁਰੂ ਦੇ ਗੱਲ ਕਰ ਰਹੇ ਹਾਂ ਇਹ ਉਹੀ ਗੁਰੂ ਹਨ ਜਿਨ੍ਹਾਂ ਨੇ ਨੇਹਾ ਨੂੰ ਛੋਟੀ ਉਮਰ ਵਿੱਚ ਹੀ ਇਕ ਜਗਰਾਤੇ 'ਚ ਮਾਈਕ ਫੜਾ ਕੇ ਗਾਉਣ ਦਾ ਮੌਕਾ ਦਿੱਤਾ ਸੀ। ਪਹਿਲਾ ਬ੍ਰੇਕ ਵੀ ਇਨ੍ਹਾਂ ਨੇ ਹੀ ਨੇਹਾ ਨੂੰ ਦਿੱਤਾ। ਕੁਝ ਦਿਨਾਂ ਪਹਿਲਾਂ ਹੀ ਨੇਹਾ ਕੱਕੜ ਨੇ ਆਪਣੀ ਇਕ ਤਸਵੀਰ ਬਿਸ਼ਨ ਆਜ਼ਾਦ ਦੇ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਹੋਰ ਪੜ੍ਹੋ : ਮਾਧੁਰੀ ਦੀਕਸ਼ਿਤ ਦੇ ਬੇਟੇ ਨੇ ਗ੍ਰੈਜੁਏਸ਼ਨ ਕੀਤੀ ਪਾਸ, ਅਦਾਕਾਰਾ ਨੇ ਸਾਂਝਾ ਕੀਤਾ ਪਰਾਊਡ ਮੂਮੈਂਟ 4 ਮਈ ਨੂੰ ਨੇਹਾ ਕੱਕੜ ਨੇ ਇਕ ਪੋਸਟ ਲਿਖੀ ਸੀ । ਬਚਪਨ ਦੀ ਤਸਵੀਰ 'ਚ ਨੇਹਾ ਸਟੇਜ 'ਤੇ ਖੜ੍ਹੀ ਜਗਰਾਤੇ 'ਚ ਗਾਣਾ ਗਾਉਂਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਪੋਸਟ ਕਰਨ ਦੇ ਨਾਲ ਹੀ ਨੇਹਾ ਨੇ ਆਪਣੇ ਗੁਰੂ ਬਿਸ਼ਨ ਆਜ਼ਾਦ ਨੂੰ ਜ਼ਿੰਦਗੀ 'ਚ ਪਹਿਲੀ ਵਾਰ ਮਾਈਕ ਫੜਾਉਣ ਲਈ ਧੰਨਵਾਦ ਵੀ ਕਿਹਾ ਸੀ। ਨੇਹਾ ਕੱਕੜ ਦੇ ਗੁਰੂ ਬਿਸ਼ਨ ਆਜ਼ਾਦ ਇਸ ਵੇਲੇ ਦੇਹਰਾਦੂਨ ਦੇ ਮੋਤੀ ਬਾਜ਼ਾਰ 'ਚ ਇਕ ਸ਼ੈੱਡ ਹੇਠਾਂ ਜ਼ਿੰਦਗੀ ਗੁਜ਼ਾਰ ਰਹੇ ਹਨ । ਬਿਸ਼ਨ ਆਜ਼ਾਦ ਜਗਰਾਤਿਆਂ 'ਚ ਭਜਨ ਗਾਉਂਦੇ ਸਨ । ਪਰ ਹੁਣ ਉਹਨਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ ਹੈ । ਜਿਸ ਕਰਕੇ ਉਹ ਮੰਦਹਾਲੀ ਦੀ ਜ਼ਿੰਦਗੀ ਜਿਉ ਰਹੇ ਹਨ । ਬਿਸ਼ਨ ਦੇ ਗੁਆਂਢੀਆਂ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਬਿਸ਼ਨ ਆਜ਼ਾਦ ਬਾਰੇ ਉਦੋਂ ਜਾਣਕਾਰੀ ਮਿਲੀ ਜਦੋਂ ਨੇਹਾ ਕੱਕੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਉਨ੍ਹਾਂ ਦੇ ਨਾਲ ਤਸਵੀਰ ਸ਼ੇਅਰ ਕੀਤੀ।

0 Comments
0

You may also like