ਸੋਨਾਲੀ ਫੋਗਾਟ ਦੀ ਮੌਤ ਮਾਮਲੇ ‘ਚ ਭਤੀਜੇ ਨੇ ਲਗਾਇਆ ਪੀਏ ‘ਤੇ ਕਤਲ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ

written by Shaminder | August 24, 2022

ਸੋਨਾਲੀ ਫੋਗਾਟ (Sonali Phogat) ਦੀ ਮੌਤ ਬੀਤੇ ਦਿਨ ਗੋਆ ‘ਚ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ । ਜਿਸ ਤੋਂ ਬਾਅਦ ਸੋਨਾਲੀ ਦੇ ਭਤੀਜੇ ਨੇ ਇਸ ਮਾਮਲੇ ‘ਚ ਮ੍ਰਿਤਕਾ ਦੇ ਪੀਏ ‘ਤੇ ਕਤਲ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ ਹੈ । ਅਦਾਕਾਰਾ ਦੇ ਭਤੀਜੇ ਐਡਵੋਕੇਟ ਵਿਕਾਸ ਨੇ ੳਸ ਦੀ ਮੌਤ ਦੇ ਲਈ ਸੁਧੀਰ ਸਾਂਗਵਾਨ ‘ਤੇ ਉਸ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ ਹੈ ।

Sonali Fogat image From instagram

ਹੋਰ ਪੜ੍ਹੋ : ਸੋਨਾਲੀ ਫੋਗਾਟ ਦੇ ਦਿਹਾਂਤ ‘ਤੇ ਰਾਹੁਲ ਵੈਦਿਆ ਨੇ ਕੀਤੀ ਭਾਵੁਕ ਪੋਸਟ ਸਾਂਝੀ, ਕਿਹਾ ‘ਸੋਨਾਲੀ ਜੀ ਗਲਤ ਬਾਤ…’

ਵਿਕਾਸ ਦਾ ਕਹਿਣਾ ਹੈ ਕਿ ਸੁਧੀਰ ਸਾਂਗਵਾਨ ਫਾਰਮ ਹਾਊਸ ਤੋਂ ਲੈਪਟਾਪ ਅਤੇ ਜ਼ਮੀਨ, ਜਾਇਦਾਦ ਸਬੰਧੀ ਜ਼ਰੂਰੀ ਕਾਗਜ਼ਾਤ ਵੀ ਲੈ ਗਏ ਹਨ ।ਐਡਵੋਕੇਟ ਵਿਕਾਸ ਦਾ ਕਹਿਣਾ ਹੈ ਕਿ ਸੁਧੀਰ ਸਾਂਗਵਾਨ ਨਾਲ ਵੀ ਗੱਲਬਾਤ ਹੋਈ ਸੀ ਅਤੇ ਉਹ ਵਾਰ-ਵਾਰ ਸੋਨਾਲੀ ਫੋਗਾਟ ਦੀ ਮੌਤ ਬਾਰੇ ਆਪਣਾ ਬਿਆਨ ਬਦਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਾਲੀ ਫੋਗਾਟ ਨੇ ਆਪਣੀ ਮੌਤ ਤੋਂ ਪਹਿਲਾਂ ਫੋਨ ਕਰਕੇ ਦੱਸਿਆ ਸੀ ਕਿ ਉਹ ਖਾਣ ਖਾਣ ਤੋਂ ਬਾਅਦ ਬੇਚੈਨ ਮਹਿਸੂਸ ਕਰ ਰਹੀ ਹੈ ।

Sonali Phogat Image Source: Instagram

ਹੋਰ ਪੜ੍ਹੋ : ਇੰਦਰਜੀਤ ਨਿੱਕੂ ਦਾ ਵੀਡੀਓ ਹੋ ਰਿਹਾ ਵਾਇਰਲ, ਇੱਕ ਬਾਬੇ ਦੇ ਦਰਬਾਰ ‘ਚ ਆਪਣੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਗਾਇਕ ਹੋਇਆ ਭਾਵੁਕ

ਜਿਸ ਤੋਂ ਬਾਅਦ ਉਸ ਦੀ ਭੈਣ ਨੇ ਵੀ ਇਸ ਮਾਮਲੇ ‘ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ । ਸੋਨਾਲੀ ਫੋਗਾਟ ਦੇ ਦਿਹਾਂਤ ‘ਤੇ ਬਾਲੀਵੁੱਡ ਦੇ ਸਿਤਾਰਿਆਂ ਦੇ ਨਾਲ-ਨਾਲ ਟੀਵੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

TikTok star Sonali Phogat dies of suspected heart attack Image Source: Twitter

ਸੋਨਾਲੀ ਜਿੱਥੇ ਬੀਜੇਪੀ ਦੀ ਆਗੂ ਸੀ, ਉੱਥੇ ਹੀ ਉਹ ਟਿਕਟੌਕ ਸਟਾਰ ਵੀ ਸੀ । ਉਹ ਉਸ ਵੇਲੇ ਚਰਚਾ ‘ਚ ਆ ਗਈ ਸੀ, ਜਦੋਂ ਉਸ ਨੇ ਇੱਕ ਸ਼ਖਸ ਦੇ ਨਾਲ ਮੰਡੀ ‘ਚ ਕੁੱਟਮਾਰ ਵੀ ਕੀਤੀ ਸੀ । ਸੋਨਾਲੀ ਫੋਗਾਟ ਨੇ ਕੁਲਦੀਪ ਬਿਸ਼ਨੋਈ ਦੇ ਖਿਲਾਫ ਹਿਸਾਰ ਤੋਂ ਹਰਿਆਣਾ ਵਿਧਾਨ ਸਭਾ ਦੇ ਲਈ ਚੋਣ ਵੀ ਲੜੀ ਸੀ ।

You may also like