ਫ਼ਿਲਮ ‘ਅੰਤਿਮ’ ਦਾ ਨਵਾਂ ਮੋਸ਼ਨ ਪੋਸਟਰ ਆਇਆ ਸਾਹਮਣੇ, ਸਲਮਾਨ ਖ਼ਾਨ ਦੀ ਸਰਦਾਰੀ ਲੁੱਕ ਤੇ ਦਮਦਾਰ ਡਾਇਲਾਗ ਨੇ ਜਿੱਤਿਆ ਦਰਸ਼ਕਾਂ ਦਾ ਦਿਲ

written by Lajwinder kaur | October 24, 2021

ਸਲਮਾਨ ਖ਼ਾਨ  (Salman Khan) ਦੀ ਫ਼ਿਲਮ ‘ਅੰਤਿਮ’ (Antim) ਦਾ ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਫ਼ਿਲਮ ਦਾ ਨਵਾਂ ਮੋਸ਼ਨ ਪੋਸਟਰ ਸਾਹਮਣੇ ਆਇਆ ਹੈ। ਜਿਸ ‘ਚ ਸਲਮਾਨ ਖ਼ਾਨ ਦੀ ਸਰਦਾਰੀ ਲੁੱਕ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਸਲਮਾਨ ਦਾ ਦਮਦਾਰ ਡਾਇਲਾਗ ਵੀ ਸੁਣਨ ਨੂੰ ਮਿਲ ਰਿਹਾ ਹੈ।

ਹੋਰ ਪੜ੍ਹੋ : ਵਿਰਾਟ ਕੋਹਲੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਦੇ ਨਾਲ ਸ਼ਾਂਝੀ ਕੀਤੀ ਨਵੀਂ ਤਸਵੀਰ, ਚਾਰ ਮਿਲੀਅਨ ਤੋਂ ਵੱਧ ਆਏ ਲਾਈਕਸ

inside image of salman khan

ਇਸ ਨਵੇਂ ਮੋਸ਼ਨ ਪੋਸਟਰ ਨੂੰ ਸਲਮਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘Enjoy #Antim ਰਿਲੀਜ਼ ਹੋ ਰਹੀ ਹੈ 26 ਨਵੰਬਰ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ‘ਚ #SalmanAsRajveer’। ਪੋਸਟਰ ਉੱਤੇ ਸਲਮਾਨ ਖ਼ਾਨ ਜੋ ਕਿ ਬਲੈਕ ਰੰਗ ਦੇ ਕਪੜਿਆਂ ‘ਚ ਨਜ਼ਰ ਆ ਰਹੇ ਨੇ, ਉਨ੍ਹਾਂ ਨੇ ਕਾਲੇ ਰੰਗ ਦੀ ਪੱਗ ਬੰਨੀ ਹੋਈ ਹੈ। ਇਸ ਮੋਸ਼ਨ ਪੋਸਟਰ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਫੈਨਜ਼ ਅਤੇ ਕਲਾਕਾਰ ਵੀ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

 

View this post on Instagram

 

A post shared by Salman Khan (@beingsalmankhan)

 

ਹੋਰ ਪੜ੍ਹੋ : ਹਾਏ ਰੱਬਾ ਕਾਗ ਨਾ ਬਨੇਰੇ ਉੱਤੇ ਬੋਲਦਾ’ ਗੀਤ ਲਾਈਵ ਗਾਉਂਦੇ ਨਜ਼ਰ ਆਏ ਗਾਇਕ ਹਰਭਜਨ ਮਾਨ, ਹਰ ਇੱਕ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

ਇਸ ਫ਼ਿਲਮ ‘ਚ ਸਲਮਾਨ ਖ਼ਾਨ ਦੇ ਆਪੋਜਿਟ ਸਲਮਾਨ ਦਾ ਜੀਜਾ ਆਯੁਸ਼ ਸ਼ਰਮਾ ਨਜ਼ਰ ਆਏਗਾ । ਸਲਮਾਨ ਖ਼ਾਨ ਇਸ ਫ਼ਿਲਮ ‘ਚ ਇੱਕ ਸਰਦਾਰ ਪੁਲਿਸ ਅਧਿਕਾਰੀ ਦੇ ਕਿਰਦਾਰ ‘ਚ ਨਜ਼ਰ ਆਉਣਗੇ । ਇਹ ਫ਼ਿਲਮ 26 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦਈਏ ਸਲਮਾਨ ਖ਼ਾਨ ਅਖੀਰਲੀ ਵਾਰ ਰਾਧੇ ਫ਼ਿਲਮ ‘ਚ ਨਜ਼ਰ ਆਏ ਸੀ। ਏਨੀਂ ਦਿਨੀ ਸਲਮਾਨ ਖ਼ਾਨ ਟੀਵੀ ਦੇ ਚਰਚਿਤ ਸ਼ੋਅ ਬਿੱਗ ਬੌਸ ਸੀਜ਼ਨ 15 ਨੂੰ ਵੀ ਹੋਸਟ ਕਰ ਰਹੇ ਹਨ।

antim movie

You may also like