ਕਰੀਨਾ ਕਪੂਰ ਨੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਬੇਬੀ ਬੰਪ ਨੂੰ ਫਲਾਂਟ ਕਰਦੀ ਦਿਖੀ ਅਦਾਕਾਰਾ
ਕਰੀਨਾ ਕਪੂਰ ਜਲਦ ਹੀ ਮਾਂ ਬਣਨ ਵਾਲੀ ਹੈ । ਉਹ ਅਕਸਰ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਦਿਖਾਈ ਦਿੰਦੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਨਵੀਂ ਤਸਵੀਰ ਸਾਂਝੀ ਕੀਤੀ ਹੈ ਜਿਸ ‘ਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਦਿਖਾਈ ਦਿੱਤੀ ।
ਅਦਾਕਾਰਾ ਕਰੀਨਾ ਕਪੂਰ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਪਾਲਮਪੁਰ ਤੋਂ ਛੁੱਟੀਆਂ ਬਿਤਾਉਣ ਤੋਂ ਬਾਅਦ ਮੁੰਬਈ ਵਾਪਸ ਆ ਕੇ ਕਰੀਨਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਤੋਂ ਬਾਅਦ ਕਰੀਨਾ ਨੇ ਮੁੜ ਆਪਣੇ ਆਪ ਨੂੰ ਟਰੇਂਡ 'ਚ ਕੀਤਾ ਹੈ। ਇਸ ਫੋਟੋ 'ਚ ਉਹ ਆਪਣਾ ਬੇਬੀ ਬੰਪ ਫਲੌਂਟ ਕਰ ਰਹੀ ਹੈ।
ਹੋਰ ਵੇਖੋ : ਕਰੀਨਾ ਕਪੂਰ ਅਲੀ ਖ਼ਾਨ ਨੇ ਖ਼ਾਸ ਤਸਵੀਰ ਸਾਂਝੀ ਕਰਦੇ ਹੋਏ ਭਰਾ ਅਰਮਾਨ ਨੂੰ ਦਿੱਤੀ ਜਨਮ ਦਿਨ ਦੀ ਵਧਾਈ
ਕਰੀਨਾ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਇਸ ਤਸਵੀਰ 'ਚ ਪਿੰਕ ਰੰਗ ਦੇ ਸਪੋਰਟਸ ਆਊਟਟਫਿਟ 'ਚ ਨਜ਼ਰ ਆ ਰਹੀ ਹੈ।
ਦਰਅਸਲ ਕਰੀਨਾ ਕਪੂਰ ਖਾਨ ਨੇ ਇਹ ਤਸਵੀਰ ਕਿਸੇ ਬ੍ਰਾਂਡ ਪ੍ਰੋਮੋਸ਼ਨ ਦੀ ਐਡ ਦੇ ਸੈੱਟ ਤੋਂ ਖਿੱਚੀ 'ਤੇ ਸ਼ੇਅਰ ਕੀਤੀ ਹੈ ਤੇ ਲਿਖਿਆ ਹੈ "ਅਸੀਂ ਦੋ ਜਣੇ ਇਕ ਸੈੱਟ ਤੇ" ਇਸ ਤੋਂ ਇਲਾਵਾ ਕਰੀਨਾ ਨੇ ਹਾਲ ਹੀ 'ਚ ਬਾਲੀਵੁੱਡ ਦੇ ਸ਼ੋਅ ਮੈਨ ਵਜੋਂ ਜਾਣੇ ਜਾਂਦੇ ਰਾਜ ਕਪੂਰ ਨੂੰ ਯਾਦ ਕਰਦਿਆਂ ਇੰਸਟਾਗ੍ਰਾਮ 'ਤੇ ਇੱਕ ਫੋਟੋ ਸ਼ੇਅਰ ਕੀਤੀ।
View this post on Instagram