ਲੰਗ ਕੈਂਸਰ ਦਾ ਇਲਾਜ ਕਰਵਾ ਰਹੇ ਸੰਜੇ ਦੱਤ ਦੀ ਨਵੀਂ ਤਸਵੀਰ ਵਾਇਰਲ, ਇਸ ਤਰ੍ਹਾਂ ਆਏ ਨਜ਼ਰ

written by Shaminder | October 07, 2020 03:51pm

ਸੰਜੇ ਦੱਤ ਲੰਗ ਕੈਂਸਰ ਦਾ ਇਲਾਜ ਕਰਵਾ ਰਹੇ ਹਨ । ਉਨ੍ਹਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ । ਜਿਸ ‘ਚ ਉਹ ਬਹੁਤ ਹੀ ਕਮਜ਼ੋਰ ਵਿਖਾਈ ਦੇ ਰਹੇ ਨੇ । ਲੰਗ ਕੈਂਸਰ ਕਾਰਨ ਉਨ੍ਹਾਂ ਦੀ ਹਾਲਤ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਹੈ । ਹਾਲਾਂਕਿ ਉਹ ਇਸ ਬਿਮਾਰੀ ਦਾ ਇਲਾਜ ਕਰਵਾ ਰਹੇ ਹਨ । ਬੀਤੇ ਮਹੀਨੇ ਉਨ੍ਹਾਂ ਨੂੰ ਆਪਣੀ ਇਸ ਬਿਮਾਰੀ ਦਾ ਉਸ ਸਮੇਂ ਪਤਾ ਲੱਗਿਆ ਸੀ ਜਦੋਂ ਉਨ੍ਹਾਂ ਨੂੰ ਸਾਹ ਲੈਣ ‘ਚ ਦਿੱਕਤ ਮਹਿਸੂਸ ਹੋਈ ਸੀ ।

sanjay sanjay

ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਜਿੱਥੇ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਹੋਇਆ, ਇਸੇ ਜਾਂਚ ਦੇ ਦੌਰਾਨ ਖੁਲਾਸਾ ਹੋਇਆ ਸੀ ਕਿ ਉਨ੍ਹਾਂ ਨੂੰ ਲੰਗ ਕੈਂਸਰ ਹੈ । ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਚਿੰਤਾ ਬਣੀ ਹੋਈ ਸੀ ।ਇਸ ਤਸਵੀਰ 'ਚ ਸੰਜੇ ਦੱਤ ਕਾਫੀ ਕਮਜ਼ੋਰ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸੰਜੇ ਦੱਤ ਨੇ ਦੱਸਿਆ ਕਿਉਂ ਇੱਕ ਵਾਰ ਪਿਤਾ ਸੁਨੀਲ ਦੱਤ ਨੇ ਉਹਨਾਂ ਨੂੰ ਜੁੱਤੀਆਂ ਨਾਲ ਕੁੱਟਿਆ, ਇਹ ਸੀ ਵਜ੍ਹਾ

sanjay-dutt sanjay-dutt

ਸਾਹਮਣੇ ਆਈ ਇਸ ਤਸਵੀਰ 'ਚ ਸੰਜੇ ਦੱਤ ਨੇ ਹਲਕੇ ਨੀਲੇ ਰੰਗ ਦੀ ਟੀ-ਸ਼ਰਟ ਤੇ ਡਾਰਕ ਬੱਲੂ ਪੈਂਟ ਪਾਏ ਨਜ਼ਰ ਆ ਰਹੇ ਹਨ। ਕੀਮੋ ਸੈਸ਼ਨ ਕਰਕੇ ਉਨ੍ਹਾਂ ਨੇ ਆਪਣੇ ਵਾਲ ਵੀ ਛੋਟੇ ਕੀਤੇ ਹਨ। ਸੰਜੇ ਆਪਣੇ ਫੈਨਜ਼ ਲਈ ਪੋਜ਼ ਵੀ ਦੇ ਰਹੇ ਹਨ।

ਇਹ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਫੈਨਸ ਸੰਜੇ ਦੱਤ ਦੀ ਸਿਹਤ ਪ੍ਰਤੀ ਚਿੰਤਾ ਜ਼ਾਹਰ ਕਰ ਰਹੇ ਹਨ ਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

 

 

You may also like