ਬੇਬੀ ਬੰਪ ਨਾਲ ਆਲੀਆ ਭੱਟ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ

written by Lajwinder kaur | August 02, 2022

Alia Bhatt Baby Bump: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਜੋ ਕਿ ਆਪਣੀ ਆਉਣ ਵਾਲੀ ਫ਼ਿਲਮ ਡਾਰਲਿੰਗਸ ਦੀ ਪ੍ਰਮੋਸ਼ਨ 'ਚ ਲੱਗੀ ਹੋਈ ਹੈ। ਪਰ ਅਦਾਕਾਰਾ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ‘ਚ ਹੈ। ਹਾਲ ਹੀ 'ਚ ਆਲੀਆ ਭੱਟ ਨੂੰ ਫਿਲਮ ਸਿਟੀ 'ਚ ਪਪਰਾਜ਼ੀ ਨੇ ਦੇਖਿਆ ਸੀ। ਜਿੱਥੋਂ ਆਲੀਆ ਭੱਟ ਦੀਆਂ ਬੇਬੀ ਬੰਪ ਨਾਲ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਆਲੀਆ ਦੇ ਚਿਹਰੇ 'ਤੇ ਪ੍ਰੈਗਨੈਂਸੀ ਦੀ ਚਮਕ ਸਾਫ ਦਿਖਾਈ ਦੇ ਰਹੀ ਹੈ।

ਹੋਰ ਪੜ੍ਹੋ : ਧਰਮਿੰਦਰ ਨੂੰ ਜੱਫ਼ੀ ਪਾ ਕੇ ਪਿਆਰ ਲੁਟਾਉਂਦੇ ਨਜ਼ਰ ਆਏ ਰਣਵੀਰ ਸਿੰਘ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਦੋਵਾਂ ਐਕਟਰਾਂ ਦਾ ਇਹ ਅੰਦਾਜ਼

bollywood actress alia bhatt with baby bump

ਆਲੀਆ ਭੱਟ ਇਸ ਦੌਰਾਨ ਫ੍ਰੌਕ ਸੂਟ 'ਚ ਗੁੱਡੀ ਵਾਂਗ ਪਿਆਰੀ ਲੱਗ ਰਹੀ ਸੀ। ਇਸ ਦੇ ਨਾਲ ਹੀ ਅਭਿਨੇਤਰੀ ਨੇ ਕੋਲਹਾਪੁਰੀ ਹੀਲ ਵਾਲੀ ਸੈਂਡਲ ਪਾਈ ਹੋਈ ਹੈ। ਆਲੀਆ ਭੱਟ ਨੇ ਬਿਲਕੁਲ ਵੀ ਮੇਕਅੱਪ ਨਹੀਂ ਕੀਤਾ ਹੋਇਆ। ਪ੍ਰਸ਼ੰਸਕ ਗਰਭ ਅਵਸਥਾ ਦੌਰਾਨ ਆਲੀਆ ਦੇ ਇਸ ਨਵੇਂ ਲੁੱਕ ਦੀ ਤਾਰੀਫ ਕਰ ਰਹੇ ਹਨ।

ਆਲੀਆ ਭੱਟ ਨੇ ਆਪਣੇ ਮੈਟਰਨਿਟੀ ਨੂੰ ਕਾਫੀ ਸਾਦਾ ਰੱਖਿਆ। ਇਸ ਦੇ ਨਾਲ ਹੀ ਹੁਣ ਗਰਭਵਤੀ ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਨੂੰ ਦੇਖਣ ਤੋਂ ਬਾਅਦ ਹਰ ਕੋਈ ਆਲੀਆ ਦੇ ਬੇਬੀ ਬੰਪ ਦੀ ਚਰਚਾ ਕਰ ਰਿਹਾ ਹੈ।

alia bhatt viral video with baby bump-min

ਦੱਸ ਦੇਈਏ ਕਿ ਇੱਕ ਮਹੀਨਾ ਪਹਿਲਾਂ ਆਲੀਆ ਭੱਟ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਉਦੋਂ ਤੋਂ ਇਹ ਜੋੜਾ ਆਪਣੇ ਹੋਣ ਵਾਲੇ ਬੱਚੇ ਦੀ ਪਲਾਨਿੰਗ ਨੂੰ ਲੈ ਕੇ ਸੁਰਖੀਆਂ 'ਚ ਹੈ।

inside image of alia bhatt

ਪ੍ਰੈਗਨੈਂਸੀ ਦੀ ਭਾਵਨਾ 'ਤੇ ਗੱਲ ਕਰਦੇ ਹੋਏ ਆਲੀਆ ਭੱਟ ਨੇ ਇਕ ਇੰਟਰਵਿਊ 'ਚ ਕਿਹਾ- ਇਸ ਤੋਂ ਵਧੀਆ ਕੋਈ ਭਾਵਨਾ ਨਹੀਂ ਹੈ ਅਤੇ ਮੈਨੂੰ ਨਹੀਂ ਪਤਾ ਕਿ ਇਹ ਕਿਵੇਂ ਦੱਸਾਂ। ਇਮਾਨਦਾਰੀ ਨਾਲ ਕਿਹਾ, ਮੈਂ ਅਜੇ ਵੀ ਇਸ ਸਵਾਲ ਦਾ ਜਵਾਬ ਲੱਭ ਰਹੀ ਹਾਂ, ਮੈਨੂੰ ਨਹੀਂ ਪਤਾ ਕਿ ਇਸ ਭਾਵਨਾ ਨੂੰ ਕਿਵੇਂ ਸਮਝਾਉਣਾ ਹੈ। ਰਣਬੀਰ ਨੇ ਅੱਗੇ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਤੁਸੀਂ ਪਹਿਲੀ ਵਾਰ ਤੈਰਾਕੀ ਕਰਨ ਤੋਂ ਬਾਅਦ ਆਏ ਹੋ ਅਤੇ ਤੁਸੀਂ ਦੂਜਿਆਂ ਨੂੰ ਦੱਸਣਾ ਹੈ ਕਿ ਤੁਸੀਂ ਪਾਣੀ ਵਿੱਚ ਕਿਵੇਂ ਮਹਿਸੂਸ ਕੀਤਾ ਸੀ। ਮੈਂ ਥੋੜਾ ਡਰਿਆ ਹੋਇਆ, ਉਤਸ਼ਾਹਿਤ ਅਤੇ ਬਹੁਤ ਖੁਸ਼ ਵੀ ਹਾਂ। ਮੈਂ ਅਤੇ ਆਲੀਆ ਆਪਣਾ ਭਵਿੱਖ ਦੇਖ ਰਹੇ ਹਾਂ, ਇਹ ਅਹਿਸਾਸ ਸਭ ਤੋਂ ਖੂਬਸੂਰਤ ਹੈ।

ਤੁਹਾਨੂੰ ਦੱਸ ਦੇਈਏ ਕਿ ਆਲੀਆ ਭੱਟ ਨੇ ਵਿਆਹ ਦੇ ਦੋ ਮਹੀਨੇ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕਰਕੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕਪੂਰ ਤੇ ਭੱਟ ਪਰਿਵਾਰ ਦੀ ਖੁਸ਼ੀ ਸੱਤਵੇਂ ਆਸਮਾਨ ‘ਤੇ ਹੈ। ਜੇ ਗੱਲ ਕਰੀਏ ਆਲੀਆ ਭੱਟ ਦੇ ਵਰਕ ਫਰੰਟ ਦੀ ਤਾਂ ਉਹ ਆਪਣੇ ਪਤੀ ਰਣਬੀਰ ਕਪੂਰ ਦੇ ਨਾਲ ‘ਬ੍ਰਹਮਾਸਤਰ' 'ਚ ਨਜ਼ਰ ਆਵੇਗੀ।

 

You may also like