ਯੁਵਰਾਜ ਸਿੰਘ ਦੇ ਬੇਟੇ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਕਿਊਟ ਤਸਵੀਰਾਂ

written by Shaminder | October 07, 2022 03:48pm

ਯੁਵਰਾਜ ਸਿੰਘ (Yuvraj Singh) ਦੀ ਪਤਨੀ ਹੇਜ਼ਲ ਕੀਚ (Hazel Keech) ਨੇ ਆਪਣੇ ਬੇਟੇ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਯੁਵਰਾਜ ਸਿੰਘ ਦਾ ਬੇਟਾ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਿਹਾ ਹੈ । ਹੇਜ਼ਲ ਕੀਚ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਚ ਇੱਕ ਤਸਵੀਰ ‘ਚ ਬੱਚਾ ਆਪਣੀ ਮਾਂ ਦੀ ਗੋਦ ‘ਚ ਨਜ਼ਰ ਆ ਰਿਹਾ ਹੈ ।

Yuvraj Singh Image Source : Google

ਹੋਰ ਪੜ੍ਹੋ : ‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਆਪਣੀ ਹੀ ਪਾਰਟੀ ਦੇ ਵਰਕਰ ਮਨਦੀਪ ਸਿੰਘ ਲੱਖੇਵਾਲ ਦੇ ਨਾਲ ਕਰਵਾਇਆ ਵਿਆਹ, ਤਸਵੀਰਾਂ ਆਈਆਂ ਸਾਹਮਣੇ

ਜਦੋਂਕਿ ਹੋਰ ਤਸਵੀਰਾਂ ‘ਚ ਬੱਚਾ ਯੁਵਰਾਜ ਸਿੰਘ ਦੀ ਗੋਦ ‘ਚ ਦਿਖਾਈ ਦੇ ਰਿਹਾ ਹੈ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਬੱਚਾ ਯੁਵਰਾਜ ਦੀ ਗੋਦ ਵਿੱਚ ਹੈ ਤੇ ਯੁਵਰਾਜ ਸਿੰਘ ਉਸ ਨੂੰ ਦੁੱਧ ਪਿਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ।

Hazel Keech , Image Source : Instagram

ਹੋਰ ਪੜ੍ਹੋ : ਵਿਦੇਸ਼ ‘ਚ ਪੰਜਾਬੀ ਪਰਿਵਾਰ ਦੀ ਮੌਤ ਦਾ ਮਾਮਲਾ, ਗਾਇਕ ਪ੍ਰੀਤ ਹਰਪਾਲ ਨੇ ਜਤਾਇਆ ਦੁੱਖ

ਇੰਗਲੈਂਡ ਦੀ ਰਹਿਣ ਵਾਲੀ ਹੇਜ਼ਲ ਕੀਚ ਨੇ ਯੁਵਰਾਜ ਸਿੰਘ ਦੇ ਨਾਲ ਕੁਝ ਸਾਲ ਪਹਿਲਾਂ ਹੀ ਵਿਆਹ ਕਰਵਾਇਆ ਸੀ ।ਹੇਜ਼ਲ ਅਤੇ ਯੁਵਰਾਜ ਸਿੰਘ ਦੀ ਲਵ ਸਟੋਰੀ ਕਿਸੇ ਫ਼ਿਲਮ ਤੋਂ ਘੱਟ ਨਹੀਂ ਹੈ ।ਯੁਵਰਾਜ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਹੇਜ਼ਲ ਨੂੰ ਮਨਾਉਣ ਦੇ ਲਈ ਉਸ ਨੂੰ ਕਈ ਪਾਪੜ ਵੇਲਣੇ ਪਏ ਸਨ । ਹੇਜ਼ਲ ਕੀਚ ਅਤੇ ਯੁਵਰਾਜ ਸਿੰਘ ਨੇ ਲਵ ਮੈਰਿਜ ਕਰਵਾਈ ਸੀ ।

inside image of cricket yuvraj singh with son

ਪਰ ਇਸ ਦੌਰਾਨ ਯੁਵਰਾਜ ਸਿੰਘ ਦੇ ਪਿਤਾ ਜੀ ਨੇ ਇਸ ਵਿਆਹ ਤੋਂ ਦੂਰੀ ਬਣਾਈ ਰੱਖੀ ਸੀ । ਇਸ ਤੋਂ ਪਹਿਲਾਂ ਯੁਵਰਾਜ ਸਿੰਘ ਕੈਂਸਰ ਵਰਗੀ ਗੰਭੀਰ ਬੀਮਾਰੀ ਦੇ ਨਾਲ ਵੀ ਜੂਝ ਚੁੱਕੇ ਹਨ। ਆਪਣੀ ਹਿੰਮਤ ਦੇ ਨਾਲ ਯੁਵਰਾਜ ਸਿੰਘ ਨੇ ਇਸ ਬੀਮਾਰੀ ਤੋਂ ਰਾਹਤ ਪਾਈ ਅਤੇ ਹੁਣ ਆਪਣੇ ਪਰਿਵਾਰ ਦੇ ਨਾਲ ਖੁਸ਼ਹਾਲ ਜ਼ਿੰਦਗੀ ਬਿਤਾ ਰਹੇ ਹਨ ।

You may also like