ਗੀਤਾਜ਼ ਬਿੰਦਰੱਖੀਆ ਤੇ ਸਰਗੁਣ ਮਹਿਤਾ ਦੀ ਫ਼ਿਲਮ ‘ਮੋਹ’ ਦਾ ਨਵਾਂ ਪੋਸਟਰ ਹੋਇਆ ਰਿਲੀਜ਼

written by Lajwinder kaur | July 31, 2022

Gitaz Bindrakhia and Sargun Mehta's Upcoming film 'Moh' New Poster Released: ਲੇਖਕ ਅਤੇ ਡਾਇਰੈਕਟਰ ਜਗਦੀਪ ਸਿੱਧੂ ਨੇ ਪੰਜਾਬੀ ਇੰਡਸਟਰੀ ਨੂੰ 'ਸੁਫਨਾ', 'ਕਿਸਮਤ' , 'ਲੇਖ' ਅਤੇ ਹੋਰ ਕਈ ਕਮਾਲ ਦੀਆਂ ਮਨੋਰੰਜਨ ਨਾਲ ਭਰੀਆਂ ਫ਼ਿਲਮਾਂ ਦਿੱਤੀਆਂ ਹਨ। ਇੱਕ ਵਾਰ ਫਿਰ ਉਹ ਆਪਣੀ ਮੋਹ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਜਾ ਰਹੇ ਹਨ। ਪਹਿਲੀ ਵਾਰ ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰੱਖੀਆ ਦੀ ਜੋੜੀ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ। ਫ਼ਿਲਮ ਦਾ ਨਵਾਂ ਪੋਸਟਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : KRK ਨੇ ਦਿੱਤੀ ਖੁੱਲ੍ਹੀ ਚਣੌਤੀ, ਕਿਹਾ ‘ਜੇ ਆਮਿਰ ਖ਼ਾਨ ਦੀ ਲਾਲ ਸਿੰਘ ਚੱਢਾ ਫ਼ਿਲਮ 50 ਕਰੋੜ ਕਮਾਉਂਦੀ ਹੈ ਤਾਂ ਮੈਂ ਫ਼ਿਲਮਾਂ ਦੇ...’

ਡਾਇਰੈਕਟਰ ਜਗਦੀਪ ਸਿੱਧੂ ਨੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲੰਬੀ ਚੌੜੀ ਕੈਪਸ਼ਨ ਪਾਈ ਹੈ। ਜਿਸ ਚ ਉਨ੍ਹਾਂ ਨੇ ਦੱਸਿਆ ਕਿ ਇਹ ਕਹਾਣੀ ਕਿਵੇਂ ਉਨ੍ਹਾਂ ਕੋਲ ਪਹੁੰਚੀ। ਉਨ੍ਹਾਂ ਨੇ ਦੱਸਿਆ ਦੋ ਸਾਦੇ ਜਿਹੇ ਬੰਦੇ ਤਰਸੇਮ ਸਿੰਘ ਅਤੇ ਗੁਰਵਿੰਦਰ ਸਿੰਘ ਆਉਂਦੇ ਨੇ। ਪਹਿਲਾਂ ਦਾ ਜਗਦੀਪ ਸਿੱਧੂ ਨੂੰ ਲੱਗਿਆ ਕੇ ਕੋਈ ਐਵੇਂ ਹੀ ਬਸ ਮਿਲਣ ਵਾਸਤੇ ਆਏ ਨੇ।

jagdeep sidhu

ਜਿਸ ਕਰਕੇ ਉਨ੍ਹਾਂ ਨੇ ਸਿਰਫ 15 ਮਿੰਟ ਦਾ ਹੀ ਸਮਾਂ ਦਿੱਤਾ ਗਿਆ ਸੀ ਕਿ ਮੋਟੀ-ਮੋਟੀ ਜਿਹੀ ਕਹਾਣੀ ਸੁਣ ਦਓ। ਪਰ ਇਹ ਕਹਾਣੀ ਏਨੀਂ ਕਮਾਲ ਦੀ ਸੀ ਕਦੋਂ 15 ਮਿੰਟਾਂ ਤੋਂ ਚਾਰ ਘੰਟੇ ਲੰਘ ਗਏ ਪਤਾ ਹੀ ਨਹੀਂ ਚੱਲੇ। ਇਸ ਫ਼ਿਲਮ ਦੀ ਕਹਾਣੀ ਕਮਾਲ ਦੀ ਹੈ ਤੇ ਇਹ ਬਾਗੀ ਹੈ..ਬਾਬਾ ਸਭ ਦੇ ਸੁਫ਼ਨੇ ਪੂਰੇ ਕਰੇ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

ਜੇ ਗੱਲ ਕਰੀਏ ਫ਼ਿਲਮ ਮੋਹ ਦੇ ਪੋਸਟਰ ਦੀ ਤਾਂ ਉਹ ਦਿਲ ਨੂੰ ਛੂਹ ਜਾਣ ਵਾਲਾ ਹੈ। ਪੋਸਟਰ ਉੱਤੇ ਗਿਤਾਜ਼ ਤੇ ਸਰਗੁਣ ਮਹਿਤਾ ਫੀਚਰ ਕਰਦੇ ਹੋਏ ਨਜ਼ਰ ਆ ਰਹੇ ਹਨ, ਦੋਵਾਂ ਦੀ ਅੱਖਾਂ ‘ਚ ਹੰਝੂ ਨਿਕਲੇ ਹੋਏ ਨਜ਼ਰ ਆ ਰਹੇ ਹਨ। ਇਹ ਲਵ ਸਟੋਰੀ ਜੋ ਕਿ ਸਤੰਬਰ ਮਹੀਨੇ ਰਿਲੀਜ਼ ਹੋਵੇਗੀ। ਫ਼ਿਲਹਾਲ ਤਾਰੀਕ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪ੍ਰਸ਼ੰਸਕ ਇਸ ਫ਼ਿਲਮ ਨੂੰ ਦੇਖਣ ਲਈ ਕਾਫੀ ਜ਼ਿਆਦਾ ਉਤਸੁਕ ਹਨ।

 

 

View this post on Instagram

 

A post shared by Jagdeep Sidhu (@jagdeepsidhu3)

You may also like