ਫ਼ਿਲਮ ਲਾਵਾਂ ਫੇਰੇ ਦਾ ਜਾਰੀ ਹੋਇਆ ਇਕ ਹੋਰ ਪੋਸਟਰ, ਨਜ਼ਰ ਆਈ ਸਾਰੀ ਟੀਮ

Written by  Gourav Kochhar   |  January 30th 2018 12:36 PM  |  Updated: January 30th 2018 12:36 PM

ਫ਼ਿਲਮ ਲਾਵਾਂ ਫੇਰੇ ਦਾ ਜਾਰੀ ਹੋਇਆ ਇਕ ਹੋਰ ਪੋਸਟਰ, ਨਜ਼ਰ ਆਈ ਸਾਰੀ ਟੀਮ

ਲਾਵਾਂ ਫੇਰੇ' ਫਿਲਮ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਇਸ ਪੋਸਟਰ 'ਚ ਫਿਲਮ ਦੀ ਪੂਰੀ ਸਟਾਰ ਕਾਸਟ ਨਜ਼ਰ ਆ ਰਹੀ ਹੈ। ਪੋਸਟਰ 'ਚ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਮੰਜੇ 'ਤੇ ਬੱਚਿਆਂ ਨਾਲ ਬੈਠੇ ਨਜ਼ਰ ਆ ਰਹੇ ਹਨ ਤੇ ਪੂਰੀ ਸਟਾਰ ਕਾਸਟ ਉਨ੍ਹਾਂ ਦੇ ਪਿੱਛੇ ਖੜ੍ਹੀ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ 'ਲਾਵਾਂ ਫੇਰੇ' ਫਿਲਮ 16 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਪਾਲੀ ਭੁਪਿੰਦਰ ਸਿੰਘ ਦੀ ਹੈ, ਜਦਕਿ ਇਸ ਨੂੰ ਡਾਇਰੈਕਟ ਸਮੀਪ ਕੰਗ ਨੇ ਕੀਤਾ ਹੈ।

ਫਿਲਮ ਦੇ ਹੁਣ ਤਕ ਰਿਲੀਜ਼ ਹੋਏ ਗੀਤਾਂ ਨੂੰ ਵੀ ਲੋਕ ਬੇਹੱਦ ਪਿਆਰ ਦੇ ਰਹੇ ਹਨ। ਕਾਮੇਡੀ ਨਾਲ ਭਰਪੂਰ 'ਲਾਵਾਂ ਫੇਰੇ Laavan Phere' ਸਾਲ 2018 ਦੀ ਪਹਿਲੀ ਵੱਡੀ ਪੰਜਾਬੀ ਫਿਲਮ ਹੈ। ਫਿਲਮ ਪ੍ਰਤੀ ਲੋਕਾਂ 'ਚ ਉਤਸ਼ਾਹ ਹੁਣ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਇਹ ਫਿਲਮ 9 ਫਰਵਰੀ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਹ ਫਿਲਮ 16 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉਮੀਦ ਕਰਦੇ ਹਾਂ ਬਾਕਸ ਆਫਿਸ 'ਤੇ ਵੀ ਇਹ ਫਿਲਮ ਧਮਾਲ ਮਚਾਏਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network