ਲਓ ਜੀ ਆ ਗਿਆ ਹੈ ਪਰਮੀਸ਼ ਵਰਮਾ ਦਾ ਨਵਾਂ ਗੀਤ, ਵੇਖੋ ਪਹਿਲੀ ਝੱਲਕ

Written by  Gourav Kochhar   |  January 07th 2018 06:31 AM  |  Updated: January 07th 2018 06:31 AM

ਲਓ ਜੀ ਆ ਗਿਆ ਹੈ ਪਰਮੀਸ਼ ਵਰਮਾ ਦਾ ਨਵਾਂ ਗੀਤ, ਵੇਖੋ ਪਹਿਲੀ ਝੱਲਕ

ਖ਼ਬਰ ਮਿੱਲੀ ਹੈ ਕਿ ਪਰਮੀਸ਼ ਵਰਮਾ ਦੇ ਅਗਲੇ ਗੀਤ ਦਾ ਨਾਮ ਹੈ ਕੱਚੇ ਪੱਕੇ ਯਾਰ Kache Pakke Yaar | ਜੀ ਹਾਂ ਹਾਲ ਹੀ ਪਰਮੀਸ਼ ਵਰਮਾ ਨੇ ਇਕ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਇਕ ਤਸਵੀਰ ਆਪਣੇ ਫੈਨਸ ਨਾਲ ਸਾਂਝਾ ਕਿੱਤੀ ਹੈ | ਪੋਸਟਰ ਅਨੁਸਾਰ ਇਸ ਗੀਤ ਦਾ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ, ਬੋਲ ਲਿਖੇ ਹਨ ਮਨਦੀਪ ਮਾਵੀ ਨੇ | ਇਸ ਗੀਤ ਵਿਚ ਵੀਰਾ ਸ਼ੈਰੀ ਮਾਨ ਦੀ ਝੱਲਕ ਵੀ ਵੇਖਣ ਨੂੰ ਮਿਲੇਗੀ | ਪਰਮੀਸ਼ ਵਰਮਾ ਦੁਆਰਾ ਬਣਾਇਆ ਇਹ ਗੀਤ ਸਮਰਪਿਤ ਹੈ ਸੰਸਾਰ ਦੇ ਹਰ ਇਕ ਵਿਦੇਸ਼ੀ ਵਿਦਿਆਰਥੀਆਂ ਨੂੰ |

ਪਰਮੀਸ਼ ਵਰਮਾ ਦਾ ਨਾਮ ਕੌਣ ਨਹੀਂ ਜਾਣਦਾ, ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸੱਭ ਜਲਦੀ ਤਰੱਕੀ ਕਰਨ ਵਾਲੇ ਗਾਇਕਾਂ ਵਿਚੋਂ ਇਕ ਨਾਮ ਪਰਮੀਸ਼ ਵਰਮਾ ਦਾ ਹੈ | ਪਰਮੀਸ਼ ਵਰਮਾ ਦੇ ਗਏ ਹਰ ਇਕ ਗੀਤ ਨੇ ਧਮਾਲਾਂ ਹੀ ਪਾਈਆਂ ਨੇ ਫਿਰ ਚਾਹੇ ਉਹ "ਗਾਲ਼ ਨੀ ਕੱਢਣੀ" ਹੋਵੇ ਜਾਂ "ਆ ਲੈ ਚੱਕ ਮੈ ਆ ਗਿਆ" ਹੋਵੇ, ਪਰਮੀਸ਼ ਦੇ ਗੀਤ ਕਿੱਤੇ ਨਾ ਕਿੱਤੇ ਸੁਨਣ ਨੂੰ ਜਰੂਰ ਮਿਲ ਜਾਂਦਾ ਹੈ |

ਤੇ ਹੁਣ ਪਰਮੀਸ਼ ਵਰਮਾ Parmish Verma ਆ ਰਹੇ ਨੇ ਆਪਣੇ ਅਗਲੇ ਗੀਤ ਨਾਲ | ਜੀ ਹਾਂ ਇਹ ਸੱਚ ਹੈ ਕਿ ਪਰਮੀਸ਼ ਵਰਮਾ ਆਪਣਾ ਨਵਾਂ ਟਰੈਕ ਰਿਲੀਜ਼ ਕਰ ਰਹੇ ਨੇ | ਹਾਲ ਹੀ 'ਚ ਉਨ੍ਹਾਂ ਨੇ ਇਕ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਆਪਣੇ ਫੈਨਸ ਨਾਲ ਇਕ ਤਸਵੀਰ ਸਾਂਝਾ ਕਿੱਤੀ ਹੈ ਜਿਸ ਵਿਚ ਗੋਲਡੀ ਅਤੇ ਸੱਤਾ ਵੀ ਉਨ੍ਹਾਂ ਨਾਲ ਵਿਖਾਈ ਦੇ ਰਹੇ ਨੇ | ਉਮੀਦ ਹੈ ਪਰਮੀਸ਼ ਵਰਮਾ, ਗੋਲਡੀ ਅਤੇ ਸੱਤੇ ਨਾਲ ਮਿਲ ਕੇ ਜਲਦੀ ਹੀ ਇਕ ਨਵਾਂ ਗੀਤ ਲੋਕਾਂ ਦੀ ਕਚਹਿਰੀ 'ਚ ਪੇਸ਼ ਕਰਨਗੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network