
ਪੰਜਾਬੀ ਫ਼ਿਲਮਾਂ ਜੋ ਕਿ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਨੇ। ਜੀ ਹਾਂ ਪੰਜਾਬੀ ਕਲਾਕਾਰ ਆਪਣੀ ਫ਼ਿਲਮਾਂ ਦੇ ਨਾਲ ਸਿਨੇਮਾ ਘਰਾਂ ‘ਚ ਰੌਣਕਾਂ ਲਗਾਉਣ ਲਈ ਬਹੁਤ ਉਤਸੁਕ ਨੇ। ਇੱਕ ਹੋਰ ਪੰਜਾਬੀ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਐਮੀ ਵਿਰਕ ਤੇ ਸੋਨਮ ਬਾਜਵਾ ਦੀ ਮੋਸਟ ਅਵੇਟਡ ਫ਼ਿਲਮ ‘ਪੁਆੜਾ’ ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆ ਗਈ ਹੈ।

ਹੋਰ ਪੜ੍ਹੋ : ਮਨਕਿਰਤ ਔਲਖ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਵੀਡੀਓ ਸਾਂਝਾ ਕਰਦੇ ਹੋਏ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ- ‘ਆ ਰਹੇ ਹਾਂ ਅਸੀਂ ਸਿਨੇਮਾ ‘ਚ, ਤੁਸੀਂ ਵੀ ਤਿਆਰ ਹੋ ਜਾਓ ਆਪਣੀਆਂ ਫੈਮਿਲੀਆਂ ਦੇ ਨਾਲ, on 12th August #Puaada releasing worldwide at theatres near you!!’ । ਫ਼ਿਲਮ ਦੇ ਪੋਸਟਰ ‘ਚ ਐਮੀ ਵਿਰਕ ਦੀ ਫੈਮਿਲੀ ਤੇ ਸੋਨਮ ਬਾਜਵਾ ਦੀ ਫੈਮਿਲੀ ਇੱਕ-ਦੂਜੇ ਨੂੰ ਟੱਕਰ ਦਿੰਦੀ ਹੋਈ ਨਜ਼ਰ ਆ ਰਹੀ ਹੈ। ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ।

‘ਪੁਆੜਾ’ ਫ਼ਿਲਮ ਨੂੰ ਨਾਮੀ ਡਾਇਰੈਕਟਰ ਰੁਪਿੰਦਰ ਚਾਹਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਐਮੀ ਵਿਰਕ ਤੇ ਸੋਨਮ ਬਾਜਵਾ ਨਜ਼ਰ ਆਉਣਗੇ । ਅਨੀਤਾ ਦੇਵਗਨ, ਹਰਦੀਪ ਗਿੱਲ, ਸੀਮਾ ਕੌਸ਼ਲ, ਸੁਖਵਿੰਦਰ ਸਿੰਘ ਚਾਹਲ, ਨਿਸ਼ਾ ਬਾਨੋ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਕਾਮੇਡੀ, ਰੋਮਾਂਸ, ਪਰਿਵਾਰਕ ਡਰਾਮ ਤੇ ਖੂਬ ਮਸਤੀ ਵਾਲੀ ਇਹ ਫ਼ਿਲਮ 12 ਅਗਸਤ ਨੂੰ ਸਿਨੇਮਾ ਘਰਾਂ ਦੀ ਰੌਣਕ ਬਣੇਗੀ।