‘ਯਾਰ ਅਣਮੁੱਲੇ ਰਿਟਰਨਜ਼’ ਦਾ ਨਵਾਂ ਟ੍ਰੇਲਰ ਹੋਇਆ ਰਿਲੀਜ਼, ਦੋਸਤੀ ਦੀ ਅਹਿਮੀਅਤ ਨੂੰ ਪੇਸ਼ ਕਰਦਾ ਟ੍ਰੇਲਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | August 31, 2021

Yaar Anmulle Returns Trailer: ਦੋਸਤੀ ਦੇ ਰਿਸ਼ਤੇ ਨੂੰ ਲੈ ਕੇ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ‘ਚ ਕਈ ਫ਼ਿਲਮਾਂ ਬਣ ਚੁੱਕੀਆਂ ਨੇ। ਜੀ ਹਾਂ 10 ਸਾਲਾਂ ਬਾਅਦ ਯਾਰ ਅਣਮੁੱਲੇ ਦਾ ਸਿਕਵਲ ਭਾਗ ਆ ਰਿਹਾ ਹੈ ਯਾਰ ਅਣਮੁੱਲੇ ਰਿਟਰਨਜ਼ ਆ ਰਿਹਾ ਹੈ। ਜੀ ਹਾਂ ਪਿਛਲੇ ਕਰੀਬ ਡੇਢ ਸਾਲ ਤੋਂ ਬੰਦ ਪਏ ਸਿਨੇਮੇ ਘਰਾਂ ‘ਚ ਰੌਣਕਾਂ ਮੁੜ ਤੋਂ ਪਰਤਣੀਆਂ ਸ਼ੁਰੂ ਹੋ ਗਈਆਂ ਨੇ। ਜਿਸ ਕਰਕੇ ਇਹ ਫ਼ਿਲਮ ਵੀ ਰਿਲੀਜ਼ ਲਈ ਤਿਆਰ ਹੈ ।

ਹੋਰ  ਪੜ੍ਹੋ : ਹਰ ਇੱਕ ਨੂੰ ਭਾਵੁਕ ਕਰ ਰਿਹਾ ਹੈ ਅਮਰਿੰਦਰ ਗਿੱਲ ਦਾ ਗੀਤ ‘ਮਾਂ-ਬਾਪ’, ਇਹ ਗੀਤ ਵਿਦੇਸ਼ਾਂ ‘ਚ ਸ਼ਿਫਟਾਂ ਲਾ ਕੇ ਮਿਹਨਤ ਕਰ ਰਹੇ ਪੰਜਾਬੀ ਮੁੰਡੇ-ਕੁੜੀਆਂ ਦੇ ਸੰਘਰਸ਼ ਨੂੰ ਕਰ ਰਿਹਾ ਹੈ ਬਿਆਨ

feature image of Yaar Anmulle Returns second song mera jee out now-min image source- youtube

ਆਮ ਇਨਸਾਨ ਵਾਂਗ ਕਲਾਕਾਰਾਂ ਦੀ ਜ਼ਿੰਦਗੀ ‘ਚ ਵੀ ਦੋਸਤੀ ਅਹਿਮ ਹੁੰਦੀ ਹੈ । ਇਸ ਖ਼ਾਸ ਰਿਸ਼ਤੇ ਨੂੰ ਪੰਜਾਬੀ ਫ਼ਿਲਮ ਯਾਰ ਅਣਮੁੱਲੇ ਰਿਟਰਨਜ਼ ਦੇ ਨਾਲ ਵੱਡੇ ਪਰਦੇ ਉੱਤੇ ਪੇਸ਼ ਕਰਦੇ ਹੋਏ ਨਜ਼ਰ ਆਉਣਗੇ ਹਰੀਸ਼ ਵਰਮਾ, ਪ੍ਰਭ ਗਿੱਲ ਤੇ ਯੁਵਰਾਜ ਹੰਸ । ਇਸ ਲਈ ਫ਼ਿਲਮ ਦਾ ਨਵਾਂ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਜਿਸ 'ਚ ਕਮੇਡੀ, ਦੋਸਤੀ ਤੇ ਪਿਆਰ ਦੇ ਰੰਗ ਦੇਖਣ ਨੂੰ ਮਿਲ ਰਹੇ ਨੇ। ਟ੍ਰੇਲਰ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ। ਇਹ ਫ਼ਿਲਮ 10 ਸਤੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

Harish Verma-Yuvraaj Hans-Prabh Gill Yaar Anmulle Returns Trailer image source- youtube

ਹੋਰ  ਪੜ੍ਹੋ : ਲਓ ਜੀ ਤਰਸੇਮ ਜੱਸੜ ਨੇ ਵੀ ਆਪਣੀ ਫ਼ਿਲਮ ‘ਰੱਬ ਦਾ ਰੇਡੀਓ-3’ ਦਾ ਕੀਤਾ ਐਲਾਨ, ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ

ਦੋਸਤੀ, ਪਿਆਰ ਤੇ ਅਣਖ ਦੇ ਸੁਮੇਲ ਵਾਲੀ ਇਸ ਫ਼ਿਲਮ ‘ਚ ਹਰੀਸ਼ ਵਰਮਾ, ਪ੍ਰਭ ਗਿੱਲ ਤੇ ਯੁਵਰਾਜ ਹੰਸ ਤੋਂ ਇਲਾਵਾ ਨਿਕੀਤ ਕੌਰ ਢਿੱਲੋਂ, Jesleen Slaich, ਨਵਪ੍ਰੀਤ ਅਹਿਮ ਭੂਮਿਕਾ ‘ਚ ਨਜ਼ਰ ਆਉਣਗੀਆਂ । ਸ਼੍ਰੀ ਫ਼ਿਲਮਸ ਅਤੇ ਜਰਨੈਲ ਘੁਮਾਣ ਦੀ ਪੇਸ਼ਕਸ਼ ਅਤੇ ਬੱਤਰਾ ਸ਼ੋਅਬਿੱਜ ਦੇ ਸਹਿਯੋਗ ਨਾਲ ਇਹ ਫ਼ਿਲਮ ਤਿਆਰ ਕੀਤੀ ਗਈ ਹੈ । ਇਸ ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ ਤੇ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ । ਜਦਕਿ ਪ੍ਰੋਡਿਊਸਰ ਇੰਦਰਜੀਤ ਗਿੱਲ ਨੇ ਕੀਤਾ ਹੈ । ਦਰਸ਼ਕ ਇਸ ਫ਼ਿਲਮ ਨੂੰ ਦੇਖਣ ਦੇ ਲਈ ਬਹੁਤ ਹੀ ਉਤਸੁਕ ਨੇ।

0 Comments
0

You may also like