ਆਪਣੀ ਲਾੜੀ ਨੂੰ ਲੈ ਕੇ ਸਭ ਤੋਂ ਪਹਿਲਾਂ ਬੇਸਹਾਰਾ ਲੋਕਾਂ ਦਾ ਆਸ਼ੀਰਵਾਦ ਲੈਣ ਪਹੁੰਚਿਆ ਲਾੜਾ, ਵੇਖੋ ਵੀਡੀਓ

Written by  Shaminder   |  November 05th 2022 06:24 PM  |  Updated: November 05th 2022 06:24 PM

ਆਪਣੀ ਲਾੜੀ ਨੂੰ ਲੈ ਕੇ ਸਭ ਤੋਂ ਪਹਿਲਾਂ ਬੇਸਹਾਰਾ ਲੋਕਾਂ ਦਾ ਆਸ਼ੀਰਵਾਦ ਲੈਣ ਪਹੁੰਚਿਆ ਲਾੜਾ, ਵੇਖੋ ਵੀਡੀਓ

ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ, ਪਰ ਜੋ ਦੂਜਿਆਂ ਲਈ ਜਿਉਂਦਾ ਹੈ । ਅਜਿਹਾ ਸ਼ਖਸ ਕੋਈ ਟਾਵਾਂ ਟਾਵਾਂ ਹੀ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਵੀਡੀਓ (Video) ਦਿਖਾਉਣ ਜਾ ਰਹੇ ਹਾਂ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਨੁੱਖਤਾ ਦੀ ਸੇਵਾ ਸੰਸਥਾ ਦੇ ਨਾਲ ਜੁੜੇ ਇੱਕ ਸੇਵਾਦਾਰ ਦਾ ਵਿਆਹ ਸੀ, ਪਰ ਇਹ ਸ਼ਖਸ ਆਪਣੀ ਲਾੜੀ(Bride)  ਨੂੰ ਲੈ ਕੇ ਸਭ ਤੋਂ ਪਹਿਲਾਂ ਮਨੁੱਖਤਾ ਦੀ ਸੇਵਾ ਕੇਂਦਰ ‘ਚ ਪਹੁੰਚਿਆ ।

Manukhta di Sewa Image Source :FB

ਹੋਰ ਪੜ੍ਹੋ : ਨੀਰੂ ਬਾਜਵਾ ਨੇ ਸੈਲੀਬ੍ਰੇਟ ਕੀਤੀ ਵੈਡਿੰਗ ਐਨੀਵਰਸਰੀ, ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਵੀਡੀਓ ਨੂੰ ਸੰਸਥਾ ਦੇ ਮੁੱਖ ਸੇਵਾਦਾਰ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਸਥਾ ਦਾ ਇਹ ਸੇਵਾਦਾਰ ਕਿਸ ਤਰ੍ਹਾਂ ਸੇਵਾ ਦੇ ਨਾਲ ਨਾਲ ਆਪਣੇ ਨਿੱਜੀ ਫ਼ਰਜ਼ ਨਿਭਾ ਰਿਹਾ ਹੈ । ਦੱਸ ਦਈਏ ਕਿ ਇਸ ਸੰਸਥਾ ਦੇ ਵੱਲੋਂ ਇੱਕ ਸੇਵਾ ਕੇਂਦਰ ਚਲਾਇਆ ਜਾ ਰਿਹਾ ਹੈ ।

Manukhta di Sewa Image Source : Instagram

ਹੋਰ ਪੜ੍ਹੋ : ਰਾਖੀ ਸਾਵੰਤ ਨੇ ਸ਼ਰਲਿਨ ਚੋਪੜਾ ‘ਤੇ ਸਾਧਿਆ ਨਿਸ਼ਾਨਾ, ਕਿਹਾ ‘ਸ਼ਰਲਿਨ ਮਰੀਅਲ ਹੱਡੀਆਂ ਦਾ ਢਾਂਚਾ’

ਜਿਸ ‘ਚ ਵੱਡੀ ਗਿਣਤੀ ‘ਚ ਬੇਸਹਾਰਾ, ਗਰੀਬ ਅਤੇ ਜ਼ਰੂਰਤਮੰਦ ਬੱਚੇ, ਬਜ਼ੁਰਗ ਅਤੇ ਜਵਾਨ ਰਹਿੰਦੇ ਹਨ । ਜਿਨ੍ਹਾਂ ਦੀ ਦੇਖਭਾਲ ਇਸ ਸੰਸਥਾ ਦੇ ਵੱਲੋਂ ਕੀਤੀ ਜਾ ਰਹੀ ਹੈ ।ਇਸ ਸੰਸਥਾ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ।

Manukhta di Sewa Image Source : FB

ਸੰਸਥਾ ਨੇ ਇਸ ਸੇਵਾਦਾਰ ਨੇ ਆਪਣੀ ਜ਼ਿੰਦਗੀ ਦੇ ਨਵੇਂ ਪੜਾਅ ਦੀ ਸ਼ੁਰੂਆਤ ਸੰਸਥਾ ਦੇ ਮੈਂਬਰਾਂ ਦੇ ਨਾਲ ਕੀਤੀ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network