ਮਹਿਲਾ ਪਹਿਲਵਾਨ ਨਿਸ਼ਾ ਦਹੀਆ ਦੀ ਮੌਤ ਦੀ ਖ਼ਬਰ ਨਿਕਲੀ ਝੂਠੀ, ਨਿਸ਼ਾ ਨੇ ਵੀਡੀਓ ਕੀਤੀ ਸਾਂਝੀ

written by Rupinder Kaler | November 11, 2021

ਮਹਿਲਾ ਪਹਿਲਵਾਨ ਨਿਸ਼ਾ ਦਹੀਆ (nisha-dahiya) ਨੂੰ ਗੋਲੀ ਮਾਰਨ ਦੀ ਖਬਰ ਝੂਠੀ ਨਿਕਲੀ ਹੈ। ਜਿਸ ਦਾ ਖੁਲਾਸਾ ਖੁਦ ਨਿਸ਼ਾ ਨੇ ਇੱਕ ਵੀਡੀਓ ਸਾਂਝੀ ਕਰਕੇ ਕੀਤਾ ਤੇ ਵਾਇਰਲ ਹੋ ਰਹੀ ਖਬਰ ਨੂੰ ਗਲਤ ਦੱਸਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਖ਼ਬਰ ਵਾਇਰਲ ਹੋ ਰਹੀ ਸੀ ਨਿਸ਼ਾ (nisha-dahiya) ਅਤੇ ਉਸ ਦੇ ਭਰਾ ਤੇ ਕੁਝ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਹੈ ਇਸ ਹਮਲੇ ਵਿੱਚ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਖਬਰਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਹਮਲੇ 'ਚ ਨਿਸ਼ਾ ਦੀ ਮਾਂ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਹੈ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

Pic Courtesy: ANI

ਹੋਰ ਪੜ੍ਹੋ :

ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਮੁੰਡਾ ਹੈ ਪਾਲੀਵੁੱਡ ਦਾ ਮਸ਼ਹੂਰ ਅਦਾਕਾਰ, ਦੱਸੋ ਭਲਾ ਕੌਣ

Pic Courtesy: ANI

ਹਾਲਾਂਕਿ ਬਾਅਦ 'ਚ ਇਸ ਖਬਰ ਨੂੰ ਨਿਸ਼ਾ ਅਤੇ ਸਾਬਕਾ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਫਰਜ਼ੀ ਦੱਸਿਆ ਸੀ। ਇੰਨਾ ਹੀ ਨਹੀਂ ਰੈਸਲਿੰਗ ਫੈਡਰੇਸ਼ਨ ਵਲੋਂ ਨਿਸ਼ਾ ਦਾ ਇਕ ਵੀਡੀਓ ਵੀ ਜਾਰੀ ਕੀਤਾ ਗਿਆ, ਉਥੇ ਹੀ ਸਾਕਸ਼ੀ ਨੇ ਨਿਸ਼ਾ ਨਾਲ ਇਕ ਫੋਟੋ ਸ਼ੇਅਰ ਕੀਤੀ।

ਇਸ ਤੋਂ ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ ਸੋਨੀਪਤ ਦੇ ਹਲਾਲਪੁਰ ਪਿੰਡ ਵਿੱਚ ਸੁਸ਼ੀਲ ਕੁਮਾਰ ਦੇ ਨਾਮ ਦੀ ਇੱਕ ਕੁਸ਼ਤੀ ਅਕੈਡਮੀ ਚੱਲਦੀ ਹੈ, ਜਿੱਥੇ ਨਿਸ਼ਾ ਅਤੇ ਉਸਦੇ ਭਰਾ ਸਮੇਤ ਮਾਂ 'ਤੇ ਹਮਲਾ ਕੀਤਾ ਗਿਆ ਸੀ। ਦੱਸ ਦੇਈਏ ਕਿ 6 ਨਵੰਬਰ ਨੂੰ ਜਦੋਂ ਨਿਸ਼ਾ (nisha-dahiya) ਨੇ ਸਰਬੀਆ 'ਚ ਅੰਡਰ-23 ਵਿਸ਼ਵ ਚੈਂਪੀਅਨਸ਼ਿਪ 'ਚ 65 ਕਿਲੋਗ੍ਰਾਮ ਭਾਰ ਵਰਗ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ ਤਾਂ ਉਸ ਨੂੰ ਪੀਐੱਮ ਨਰਿੰਦਰ ਮੋਦੀ ਸਮੇਤ ਕਈ ਦਿੱਗਜਾਂ ਨੇ ਵੀ ਵਧਾਈ ਦਿੱਤੀ ਸੀ।

You may also like