ਅਦਾਕਾਰਾ ਨੀਆ ਸ਼ਰਮਾ ਨੇ ਨਵੇਂ ਘਰ ‘ਚ ਸੈਲੀਬ੍ਰੇਟ ਕੀਤਾ ਜਨਮਦਿਨ, ਸਾਂਝੀਆਂ ਕੀਤੀਆਂ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

written by Lajwinder kaur | September 17, 2021

ਟੀਵੀ ਜਗਤ ਦੀ ਚਰਚਿਤ ਐਕਟਰੈੱਸ ਨੀਆ ਸ਼ਰਮਾ  Nia Sharma ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਇੱਕ ਲੰਬੇ ਅਰਸੇ ਤੋਂ ਅਦਾਕਾਰੀ ਦੇ ਖੇਤਰ ‘ਚ ਕੰਮ ਰਹੀ ਹੈ। ਸਤੰਬਰ ਮਹੀਨਾ ਉਨ੍ਹਾਂ ਦੇ ਲਈ ਖੁਸ਼ੀਆਂ ਦੇ ਨਾਲ ਭਰਿਆ ਰਿਹਾ ਹੈ। ਕਿਉਂਕ ਇਸੇ ਮਹੀਨੇ ਹੀ ਉਹ ਆਪਣੇ ਨਵੇਂ ਘਰ ਚ ਸ਼ਿਫਟ ਹੋਈ ਹੈ । 17 ਸਤੰਬਰ ਯਾਨੀਕਿ ਅੱਜ ਉਹ ਆਪਣਾ 31ਵਾਂ ਬਰਥਡੇਅ (Happy Birthday Nia Sharma) ਸੈਲੀਬ੍ਰੇਟ ਕਰ ਰਹੀ ਹੈ।

ਹੋਰ ਪੜ੍ਹੋ : ਜੈਸਮੀਨ ਅਖ਼ਤਰ ਨੇ ਆਪਣੀ ਵੱਡੀ ਭੈਣ ਗੁਰਲੇਜ਼ ਅਖਤਰ ਤੇ ਭਾਣਜੇ ਦਾਨਵੀਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੱਸੀ ‘ਆਪਣਿਆਂ’ ਦੀ ਅਹਿਮੀਅਤ

nia sharma bought new home-min image source-instagram

ਉਨ੍ਹਾਂ ਨੇ ਆਪਣਾ ਬਰਥਡੇਅ ਆਪਣੇ ਨਵੇਂ ਘਰ ਚ ਪਰਿਵਾਰ ਤੇ ਕੁਝ ਖਾਸ ਦੋਸਤਾਂ ਦੇ ਨਾਲ ਮਨਾਇਆ ਹੈ। ਜਿਸ ਦੀਆਂ ਕੁਝ ਝਲਕੀਆਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀਆਂ ਨੇ। ਉਹ ਬਲਿਊ ਰੰਗ ਦੇ ਸਾਟੀਲਿਸ਼ ਆਊਟ ਫਿੱਟ ‘ਚ ਬਹੁਤ ਹੀ ਦਿਲਕਸ਼ ਨਜ਼ਰ ਆ ਰਹੀ ਹੈ।  ਉਨ੍ਹਾਂ ਦੇ ਨਾਲ ਪਰਿਵਾਰ ਵਾਲੇ ਤੇ ਕੁਝ ਦੋਸਤ ਨਜ਼ਰ ਆ ਰਹੇ ਨੇ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਨੀਆ ਸ਼ਰਮਾ ਨੂੰ ਬਰਥਡੇਅ ਦੀਆਂ ਵਧਾਈਆਂ ਦੇ ਰਹੇ ਨੇ। ਦੋ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ਚ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਆ ਗਈਆਂ ਨੇ।

inside image of nia sharma-min image source-instagram

ਹੋਰ ਪੜ੍ਹੋ : ਬਾਈਕ ‘ਤੇ ਕਿਸਾਨੀ ਝੰਡਾ ਲੈ ਕੇ ਨਿਕਲੇ ਹੀਰੋ ਕਰਤਾਰ ਚੀਮਾ, ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਐਕਟਰ ਦਾ ਇਹ ਅੰਦਾਜ਼

ਐਕਟਰੈੱਸ ਨੀਆ ਸ਼ਰਮਾ ਟੀਵੀ ਦੀ ਦੁਨੀਆ ਵਿਚ ਸਭ ਤੋਂ ਬੋਲਡ ਅਤੇ ਸਟਾਈਲਿਸ਼ ਅਭਿਨੇਤਰੀਆਂ ‘ਚੋਂ ਗਿਣੀ ਜਾਂਦੀ ਹੈ। ਅਦਾਕਾਰਾ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਦਾ ਨਾਮ ਏਸ਼ੀਆ ਦੀ ਸਭ ਤੋਂ ਸੈਕਸੀ ਔਰਤਾਂ ਵਿੱਚ ਗਿਣਿਆ ਜਾਂਦਾ ਹੈ। ਉਹ ਕਈ ਨਾਮੀ ਸੀਰੀਆਲਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਵੀ ਬਿਖੇਰ ਚੁੱਕੀ ਹੈ।

 

View this post on Instagram

 

A post shared by Nia Sharma (@niasharma90)

0 Comments
0

You may also like