ਨਾਈਜੀਰੀਅਨ ਗਾਇਕ ਅਤੇ ਰੈਪਰ ਬਰੂਨਾ ਬੁਆਏਜ਼ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਕੀਤੀ ਮੁਲਾਕਾਤ, ਮਾਪਿਆਂ ਨੂੰ ਮਿਲ ਕੇ ਹੋਇਆ ਭਾਵੁਕ, ਵੇਖੋ ਵੀਡੀਓ

written by Shaminder | November 21, 2022 12:18pm

ਸਿੱਧੂ ਮੂਸੇਵਾਲਾ (Sidhu Moose Wala) ਨੂੰ ਇਨਸਾਫ ਦਿਵਾਉਣ ਦੇ ਲਈ ਉਸ ਦੇ ਮਾਪੇ (Parents) ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ । ਗਾਇਕ ਦੇ ਮਾਪੇ ਯੂਕੇ ਪਹੁੰਚੇ ਹੋਏ ਹਨ । ਜਿੱਥੇ ਸਿੱਧੂ ਨੂੰ ਇਨਸਾਫ਼ ਦਿਵਾਉਣ ਦੇ ਲਈ ਹੋਣ ਵਾਲੀ ਰੈਲੀ ‘ਚ ਉਸ ਦੇ ਮਾਪੇ ਭਾਗ ਲੈਣਗੇ । ਇਸ ਤੋਂ ਪਹਿਲਾਂ ਗਾਇਕ ਦੇ ਪਿਤਾ ਬਲਕੌਰ ਸਿੱਧੂ ਅਤੇ ਮਾਤਾ ਚਰਨ ਕੌਰ ਨੇ ਮਹਾਰਾਜਾ ਦਲੀਪ ਸਿੰਘ ਦੀ ਸਮਾਧ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਸਨ ।

Sidhu Moose Wala parents Image Source : Instagram

ਹੋਰ ਪੜ੍ਹੋ : ਸਿਰ ‘ਤੇ ਪਟਕਾ ਬੰਨੀ ਇਹ ਮੁੰਡਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਗਾਇਕ ਦੇ ਮਾਪਿਆਂ ਨੂੰ ਮਿਲਣ ਦੇ ਲਈ ਕਈ ਵਿਦੇਸ਼ੀ ਸਿਤਾਰੇ ਵੀ ਪਹੁੰਚ ਰਹੇ ਹਨ । ਨਾਈਜੀਰੀਅਨ ਗਾਇਕ ਅਤੇ ਰੈਪਰ ਬਰੂਨਾ ਬੁਆਏਜ਼ ਨੇ ਵੀ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਸਿੱਧੂ ਦੀ ਮੌਤ ‘ਤੇ ਦੁੱਖ ਜਤਾਇਆ । ਇਸ ਦੇ ਨਾਲ ਹੀ ਗਾਇਕ ਨੇ ਇੱਕ ਤਸਵੀਰ ਵੀ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਭੇਂਟ ਕੀਤੀ ।

Sidhu Moose Wala Parents ,,-min (2) Image Source : Instagram

ਹੋਰ ਪੜ੍ਹੋ : ਨੀਰੂ ਬਾਜਵਾ ਨੇ ਭੈਣ ਰੁਬੀਨਾ ਦੇ ਵਿਆਹ ‘ਤੇ ਕੀਤਾ ਸੀ ਖੂਬ ਡਾਂਸ, ਅਦਾਕਾਰਾ ਨੇ ਵੀਡੀਓ ਕੀਤਾ ਸਾਂਝਾ

ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬਰੂਨਾ ਬਆਏਜ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲ ਕੇ ਕਾਫੀ ਭਾਵੁਕ ਨਜ਼ਰ ਆਇਆ ।ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ ਜਿਸ ਨੇ ਬਹੁਤ ਹੀ ਘੱਟ ਸਮੇਂ ‘ਚ ਇੰਡਸਟਰੀ ‘ਚ ਖ਼ਾਸ ਪਛਾਣ ਬਣਾਈ ਸੀ ।

Sidhu-Moosewala-1 Image Source: Instagram

ਕੌਮਾਂਤਰੀ ਪੱਧਰ ‘ਤੇ ਨਾਮ ਕਮਾਉਣ ਵਾਲੇ ਸਿੱਧੂ ਮੂਸੇਵਾਲਾ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ । ਆਪਣੀ ਵੱਖਰੀ ਗਾਉਣ ਸ਼ੈਲੀ ਦੇ ਕਾਰਨ ਗਾਇਕ ਹਮੇਸ਼ਾ ਹੀ ਚਰਚਾ ‘ਚ ਰਹਿੰਦਾ ਸੀ । ਮੌਤ ਤੋਂ ਬਾਅਦ ਉਸ ਦੇ ਦੋ ਗੀਤ ਰਿਲੀਜ਼ ਹੋਏ ਹਨ । ਐੱਸਵਾਈਐੱਲ ਅਤੇ ਵਾਰ ਜਿਨ੍ਹਾਂ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਹਨ ।

 

View this post on Instagram

 

A post shared by BritAsia TV (@britasiatv)

You may also like