ਹੈਕਰ ਨੇ ਫੈਲਾਈ ਪੰਜਾਬੀ ਅਦਾਕਾਰਾ ਨਿਕੀਤ ਢਿੱਲੋਂ ਦੀ ਮੌਤ ਦੀ ਝੂਠੀ ਖਬਰ, ਲਾਈਵ ਆ ਕੇ ਅਦਾਕਾਰਾ ਨੇ ਦੱਸਿਆ ਪੂਰਾ ਸੱਚਾ

written by Lajwinder kaur | November 22, 2022 08:25pm

Nikeet Dhillon News: ਸੋਸ਼ਲ ਮੀਡੀਆ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਪੰਜਾਬੀ ਅਦਾਕਾਰਾ ਨਿਕੀਤ ਢਿੱਲੋਂ ਦੀ ਮੌਤ ਦੀ ਖਬਰ ਫੈਲ ਗਈ ਸੀ। ਜਿਸ ਤੋਂ ਬਾਅਦ ਅਦਾਕਾਰਾ ਦੇ ਪ੍ਰਸ਼ੰਸਕ ਚਿੰਤਾ ਵਿੱਚ ਆ ਗਏ ਸਨ। ਦੱਸ ਦਈਏ ਪੰਜਾਬੀ ਅਦਾਕਾਰਾ ਨਿਕੀਤ ਢਿੱਲੋਂ ਦੀ ਮੌਤ ਦੀ ਝੂਠੀ ਖਬਰ ਫੈਲਾਈ ਗਈ, ਜਿਸ ਤੋਂ ਬਾਅਦ ਅਦਾਕਾਰ ਖੁਦ ਵੀ ਇਹ ਖਬਰ ਸੁਣ ਕੇ ਹੈਰਾਨ ਰਹਿ ਗਈ। ਪੰਜਾਬੀ ਅਦਾਕਾਰਾ ਨਿਕੀਤ ਢਿੱਲੋਂ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ।

ਹੋਰ ਪੜ੍ਹੋ: ਕਾਰਤਿਕ ਆਰੀਅਨ ਨੇ ਆਪਣੇ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਤੋਹਫਾ, ਰਿਲੀਜ਼ ਹੋਇਆ ਫ਼ਿਲਮ 'ਸ਼ਹਿਜ਼ਾਦਾ' ਦਾ ਟੀਜ਼ਰ

Nikeet Dhillon And Mannat Noor image source: instagram

ਇਸ ਦੇ ਨਾਲ ਨਾਲ ਹੀ ਉਸ ਦੇ ਅਕਾਊਂਟ ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਸੀ, ਜਿਸ ਨੂੰ ਦੇਖ ਉਸ ਦੇ ਫੈਨਜ਼ ਹੈਰਾਨ ਪਰੇਸ਼ਾਨ ਹੋ ਗਏ ਸੀ। ਅਦਾਕਾਰਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਉਸ ਦੀ ਮੌਤ ਬਾਰੇ ਪੋਸਟ ਪਾਈ ਗਈ ਸੀ। ਪੋਸਟ ਪਾ ਕੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ਨਿਕੀਤ ਹੁਣ ਇਸ ਦੁਨੀਆ ‘ਚ ਨਹੀਂ ਰਹੀ। ਜਿਸ ਤੋਂ ਬਾਅਦ ਨਿਕੀਤ ਢਿੱਲੋਂ ਦੇ ਖਾਸ ਦੋਸਤਾਂ ਅਤੇ ਰਿਸ਼ਤੇਦਾਰ  ਦੇ ਫੋਨ ਆਉਣ ਲੱਗ ਪਏ ਤਾਂ ਉਸ ਤੋਂ ਬਾਅਦ ਅਦਾਕਾਰਾ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਹੈਕ ਹੋਣ ਬਾਰੇ ਪਤਾ ਚੱਲਿਆ। ਜਿਸ ਤੋਂ ਬਾਅਦ ਅਦਾਕਾਰਾ ਨੇ ਲਾਈਵ ਆ ਕੇ ਆਪਣੀ ਮੌਤ ਦਾ ਪੂਰਾ ਸੱਚ ਦੱਸਿਆ ਹੈ।

Nikeet Dhillon news image source: instagram

ਇਸ ਤੋਂ ਬਾਅਦ ਨਿਕੀਤ ਦੇ ਇੰਸਟਾਗ੍ਰਾਮ ਪੇਜ ‘ਤੇ ਕੁੱਝ ਪੋਸਟਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਸ ਵਿੱਚ ਉਸ ਦੇ ਸਹੀ ਸਲਾਮਤ ਤੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਨਾਲ ਫੈਨਜ਼ ਨੂੰ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਉਸ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਸੀ।

Nikeet Dhillon's death rumours news image source: instagram

ਇਸ ਦੇ ਨਾਲ ਨਾਲ ਨਿਕੀਤਾ ਨੇ ਆਪਣੇ ਇਸੰਟਾਗ੍ਰਾਮ ਸਟੋਰੀ ਤੇ ਇੱਕ ਹੋਰ ਪੋਸਟ ਪਾਈ, ਜਿਸ ਵਿੱਚ ਉਸ ਨੇ ਲਿਖਿਆ, “ਨਿਕੀਤਾ ਢਿੱਲੋਂ ਬਿਲਕੁਲ ਸਹੀ ਸਲਾਮਤ, ਜ਼ਿੰਦਾ ਤੇ ਸੁਰੱਖਿਅਤ ਹੈ। ਕਿਰਪਾ ਕਰਕੇ ਅਫਵਾਹਾਂ ‘ਤੇ ਵਿਸ਼ਵਾਸ ਨਾ ਕੀਤਾ ਜਾਵੇ। ਕਿਸੇ ਹੈਕਰ ਨੇ ਉਸ ਦਾ ਅਕਾਊਂਟ ਹੈਕ ਕਰ ਲਿਆ ਸੀ ਅਤੇ ਇੰਸਟਾਗ੍ਰਾਮ ਸਟੋਰੀ ‘ਤੇ ਮੌਤ ਦੀ ਝੂਠੀ ਖਬਰ ਪਾ ਦਿੱਤੀ ਸੀ। ਇਸ ਚੀਜ਼ ‘ਤੇ ਕਾਰਵਾਈ ਹੋਣੀ ਚਾਹੀਦੀ ਹੈ।”

ਇਸ ਦੇ ਨਾਲ ਨਾਲ ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਖੁਦ ਵੀ ਸਾਰੀ ਗੱਲ ਦੱਸੀ ਹੈ ਅਤੇ ਹੈਕ ਕਰਨ ਵਾਲੀਆਂ ਨੂੰ ਖਰੀਆਂ-ਖਰੀਆਂ ਗੱਲਾਂ ਸੁਣਾਈਆਂ।

 

 

View this post on Instagram

 

A post shared by Nikeet Dhillon (@nikeetdhillon)

You may also like