ਨਿੰਮੋਂ ਐਲਬਮ ਦਾ ਪਹਿਲਾ ਵੀਡੀਓ ਸੌਂਗ ਛੱਲਾ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਨਿਮਰਤ ਖਹਿਰਾ ਤੇ ਇੰਦਰ ਚਾਹਲ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

written by Lajwinder kaur | February 04, 2022

ਨਿਮਰਤ ਖਹਿਰਾ (Nimrat Khaira ) ਜਿੱਥੇ ਆਪਣੀ ਗਾਇਕੀ ਦੇ ਨਾਲ ਹਰ ਇੱਕ ਨੂੰ ਮੋਹ ਲੈਂਦੀ ਹੈ, ਉੱਥੇ ਹੀ ਉਹ ਆਪਣੀ ਅਦਾਕਾਰੀ ਦੇ ਨਾਲ ਵੀ ਹਰ ਇੱਕ ਦਾ ਦਿਲ ਜਿੱਤ ਲੈਂਦੀ ਹੈ। ਏਨੀਂ ਦਿਨੀਂ ਉਹ ਆਪਣੇ ਪਹਿਲੀ ਮਿਊਜ਼ਿਕ ਐਲਬਮ ਨਿੰਮੋਂ ਕਰਕੇ ਚਰਚਾ 'ਚ ਬਣੀ ਹੋਈ ਹੈ। ਐਲਬਮ ਦੇ ਸਾਰੇ ਗੀਤਾਂ ਦੇ ਆਡੀਓ ਤਾਂ ਰਿਲੀਜ਼ ਹੋ ਚੁੱਕੇ ਹਨ। ਪਰ ਐਲਬਮ ਦਾ ਪਹਿਲਾ ਵੀਡੀਓ ਸੌਂਗ ਕੁਝ ਸਮੇਂ ਪਹਿਲਾਂ ਹੀ ਰਿਲੀਜ਼ ਹੋਇਆ ਹੈ।  ਨਿਮਰਤ ਖਹਿਰਾ ਨੇ ਆਪਣੀ ਮਿਊਜ਼ਿਕ ਐਲਬਮ ਨਿੰਮੋਂ NIMMO ਦੇ ਪਹਿਲੇ ਗੀਤ ਛੱਲਾ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਚੁੱਕੀ ਹੈ।

ਹੋਰ ਪੜ੍ਹੋ :  ਗਾਇਕ ਹਰਭਜਨ ਮਾਨ ਇੱਕ ਵਾਰ ਫਿਰ ਤੋਂ ਖ਼ੂਬਸੂਰਤ ਗੀਤ ਦੇ ਨਾਲ ਹੋਏ ਦਰਸ਼ਕਾਂ ਦਾ ਰੂਬਰੂ, ‘ਜ਼ਿੰਦਾਬਾਦ ਜ਼ਿੰਦਗੀ’ ਗਾਣਾ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

singer nimrat khaira

ਛੱਲਾ ਗੀਤ ‘ਚ ਨਿਮਰਤ ਖਹਿਰਾ ਦੇ ਨਾਲ ਗਾਇਕ/ਐਕਟਰ ਇੰਦਰ ਚਾਹਲ Inder Chahal ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਗਾਣਾ ਸੈਡ ਜ਼ੌਨਰ ਦਾ ਹੈ। ਗੀਤ ‘ਚ ਮਹਿਬੂਬ ਵੱਲੋਂ ਧੋਖਾ ਦੇ ਜਾਣ ਦੇ ਦਰਦ ਨੂੰ ਬਿਆਨ ਕੀਤਾ ਹੈ। ਇਸ ਗੀਤ ਦੇ ਬੋਲ ਅਰਜਨ ਢਿੱਲੋਂ ਨੇ ਲਿਖੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ। ਸਪੀਡ ਰਿਕਾਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ।

nimrat kharia and inder chahal new song challa

ਹੋਰ ਪੜ੍ਹੋ : ਗਾਇਕ ਹਰਭਜਨ ਮਾਨ ਇੱਕ ਵਾਰ ਫਿਰ ਤੋਂ ਖ਼ੂਬਸੂਰਤ ਗੀਤ ਦੇ ਨਾਲ ਹੋਏ ਦਰਸ਼ਕਾਂ ਦਾ ਰੂਬਰੂ, ‘ਜ਼ਿੰਦਾਬਾਦ ਜ਼ਿੰਦਗੀ’ ਗਾਣਾ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਦੱਸ ਦਈਏ ਨਿੰਮੋਂ ਐਲਬਮ ‘ਚ ਪੂਰੇ 10 ਗੀਤ ਨੇ। ਜਿਸ ‘ਚ ਕੁਝ ਸਿੰਗਲ ਤੇ ਕੂਝ ਡਿਊਟ ਸੌਂਗ ਨੇ। ਨਿਮਰਤ ਖਹਿਰਾ ਜੋ ਕਿ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੀ ਹੈ। ਪਿਛਲੇ ਸਾਲ ਉਹ ਤੀਜਾ ਪੰਜਾਬ ਟਾਈਟਲ ਹੇਠ ਬਣੀ ਫ਼ਿਲਮ ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਉਨ੍ਹਾਂ ਦੀ ਇੱਕ ਹੋਰ ਫ਼ਿਲਮ ਸੌਂਕਣ ਸੌਂਕਣੇ ਦੀ ਵੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ।

 

View this post on Instagram

 

A post shared by NIMMO (@nimratkhairaofficial)


You may also like