ਨਿਮਰਤ ਖਹਿਰਾ ਵਿਦੇਸ਼ ‘ਚ ਮਸਤੀ ਕਰਦੀ ਹੋਈ ਨਜ਼ਰ, ਵੀਡੀਓ ਕੀਤਾ ਸਾਂਝਾ

written by Shaminder | October 16, 2021

ਨਿਮਰਤ ਖਹਿਰਾ (Nimrat Khaira ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਵਿਦੇਸ਼ ‘ਚ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਨਿਮਰਤ ਖਹਿਰਾ ਬਾਲੀਵੁੱਡ ਦੀ ਫ਼ਿਲਮ ‘ਤੇ ਵੀਡੀਓ ਬਣਾ ਰਹੀ ਹੈ । ਨਿਮਰਤ ਖਹਿਰਾ ਦਾ ਇਹ ਵੀਡੀਓ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।

Nimrat,, -min Image From Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ’ਤੇ ਸ਼ੁਰੂ ਹੋਣ ਜਾ ਰਿਹਾ ਹੈ ਟੈਲੇਂਟ ਹੰਟ ਸ਼ੋਅ ‘ਹੁਨਰ ਪੰਜਾਬ ਦਾ’ ਸੀਜ਼ਨ-2

ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਇਲਾਵਾ ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ ‘ਚ ਵੀ ਨਜ਼ਰ ਆ ਰਹੀ ਹੈ । ਜਲਦ ਹੀ ਉਨ੍ਹਾਂ ਦੀ ਫ਼ਿਲਮ ‘ਜੋੜੀ’ ਦਿਲਜੀਤ ਦੋਸਾਂਝ ਦੇ ਨਾਲ ਆਏਗੀ ।

Nimrat -min (1) Image From Instagram

ਇਸ ਫ਼ਿਲਮ ‘ਚ ਦਿਲਜੀਤ ਅਤੇ ਨਿਮਰਤ ਇਕ ਗਾਇਕ ਜੋੜੀ ਦੇ ਤੌਰ ‘ਤੇ ਨਜ਼ਰ ਆਉਣਗੇ । ਇਸ ਤੋਂ ਇਲਾਵਾ ਨਿਮਰਤ ਖਹਿਰਾ ਸਰਗੁਨ ਮਹਿਤਾ ਦੇ ਨਾਲ ਵੀ ਫ਼ਿਲਮ ‘ਸੌਂਕਣ ਸੌਕਣੇ’ ‘ਚ ਨਜ਼ਰ ਆਏਗੀ । ਨਿਮਰਤ ਖਹਿਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕਾ ਸ਼ੁਰੂ ਕੀਤੀ ਸੀ । ਪਰ ਹੌਲੀ ਹੌਲੀ ਉਹ ਗਾਇਕੀ ਤੋਂ ਅਦਾਕਾਰੀ ਦੇ ਖੇਤਰ ‘ਚ ਆ ਗਈ । ਨਿਮਰਤ ਖਹਿਰਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਇਸ ਸ਼ੌਂਕ ਨੂੰ ਉਨ੍ਹਾਂ ਨੇ ਆਪਣਾ ਪ੍ਰੋਫੈਸ਼ਨ ਬਣਾ ਲਿਆ ।

 

View this post on Instagram

 

A post shared by Nimrat Khaira (@nimratkhairaofficial)

You may also like