ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਿੱਧਾ ਤੇ ਭੰਗੜਾ ਪਾਉਂਦੀ ਮੁਟਿਆਰਾਂ ਦੀ ਨਵੀਂ ਵੀਡੀਓਜ਼, ਦਰਸ਼ਕਾਂ ਨੂੰ ਆ ਰਹੀ ਪਸੰਦ
ਪੰਜਾਬ ਦੀ ਮਸ਼ਹੂਰ ਅਦਾਕਾਰਾ ਤੇ ਗਾਇਕ ਨਿਮਰਤ ਖਹਿਰਾ (Nimrat Khaira) ਆਏ ਦਿਨ ਸੋਸ਼ਲ ਮੀਡੀਆ ਰਾਹੀਂ ਆਪਣੇ ਦਰਸ਼ਕਾਂ ਦੇ ਰੁਬਰੂ ਹੁੰਦੀ ਰਹਿੰਦੀ ਹੈ। ਨਿਮਰਤ ਆਪਣੇ ਵੀਡੀਓਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੈ। ਹੁਣ ਨਿਮਰਤ ਖਹਿਰਾ ਨੇ ਆਪਣੀ ਇੱਕ ਗੀਤ 'ਤੇ ਗਿੱਧਾ ਤੇ ਭੰਗੜਾ ਪਾਉਂਦੀ ਮੁਟਿਆਰਾਂ ਦੀਆਂ ਵੀਡੀਓ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
image From instagram
ਨਿਮਰਤ ਖਹਿਰਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਆਪਣੇ ਫੈਨਜ਼ ਨਾਲ ਆਪਣੇ ਗੀਤ, ਡਾਂਸ ਤੇ ਹੋਰਨਾਂ ਕਈ ਵੀਡੀਓਜ਼ ਸ਼ੇਅਰ ਕਰਦੀ ਹੈ। ਹੁਣ ਨਿਮਰਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦੋ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਸ ਵੀਡੀਓ ਦੇ ਵਿੱਚ ਨਿਮਰਤ ਦੇ ਇੱਕ ਗੀਤ ਦੇ ਉੱਤੇ ਮੁਟਿਆਰਾਂ ਭੰਗਾੜਾ ਪਾਉਂਦੀਆਂ ਹੋਈਆਂ ਹੋਈ ਨਜ਼ਰ ਆ ਰਹੀਆਂ ਹਨ।
image From instagram
ਇੱਕ ਹੋਰ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੋਹਣੀ ਜਿਹੀ ਮੁਟਿਆਰ ਨਿਮਰਤ ਖਹਿਰਾ ਦੇ ਗੀਤ ਝਾਂਜਰਾਂ ਉੱਤੇ ਗਿੱਧਾ ਪਾਉਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਵੀਡੀਓਜ਼ ਨੂੰ ਸ਼ੇਅਰ ਕਰਦੇ ਹੋਏ ਨਿਮਰਤ ਖਹਿਰਾ ਨੇ ਕੈਪਸ਼ਨ ਵਿੱਚ ਗੀਤ ਦੇ ਬੋਲ ਲਿਖੇ ਹਨ, " ਫਿਰਾਂ ਸ਼ੌਂਕਦੀ ਜਾਨ ਜਾਨ ਓਹਦੇ ਨਾਲ ਜਾਵਾਂ ਕੁੜੀਓ ♥️ @soniye.e ??।
View this post on Instagram
ਇਸ ਦੇ ਨਾਲ ਹੀ ਨਿਮਰਤ ਉਸ ਦੇ ਗੀਤ ਝਾਂਜਰਾਂ ਉੱਤੇ ਰੀਲਸ ਬਣਾਉਣ ਵਾਲੀਆਂ ਇਨ੍ਹਾਂ ਮੁਟਿਆਰਾਂ ਨੂੰ ਧੰਨਵਾਦ ਵੀ ਕਿਹਾ ਹੈ ਤੇ ਉਨ੍ਹਾਂ ਦੀ ਵੀਡੀਓਜ਼ ਨੂੰ ਸ਼ੇਅਰ ਵੀ ਕੀਤਾ ਹੈ।
image From instagram
ਨਿਮਰਤ ਵੱਲੋਂ ਸ਼ੇਅਰ ਕੀਤੀਆ ਗਈਆਂ ਇਨ੍ਹਾਂ ਦੋਵੇਂ ਵੀਡੀਓਜ਼ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਹੀ ਪਸੰਦ ਕਰ ਰਹੇ ਹਨ। ਫੈਨਜ਼ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਫੈਨਜ਼ ਨੇ ਨਿਮਰਤ ਦੀ ਸਾਦਗੀ ਤੇ ਉਸ ਦੇ ਗੀਤਾਂ ਦੀ ਤਾਰੀਫ਼ ਕੀਤੀ ਹੈ।
ਹੋਰ ਪੜ੍ਹੋ : ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਨਵੀਂ ਵੀਡੀਓ, ਦਰਸ਼ਕਾਂ ਨੂੰ ਆ ਰਹੀ ਪਸੰਦ
ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਇਲਾਵਾ ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ ‘ਚ ਵੀ ਨਜ਼ਰ ਆ ਰਹੀ ਹੈ। ਕੁਝ ਸਮੇਂ ਪਹਿਲਾਂ ਹੀ ਨਿਮਰਤ ਖਹਿਰਾ ਦੀ ਨਵੀਂ ਐਲਬਮ ਨਿੰਮੋ ਰਿਲੀਜ਼ ਹੋਈ ਹੈ। ਲੋਕ ਇਸ ਐਲਬਮ ਦੇ ਗੀਤਾਂ ਨੂੰ ਬਹੁਤ ਪਸੰਦ ਕਰ ਰਹੇ ਹਨ।
View this post on Instagram