ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਨਵੀਂ ਵੀਡੀਓ, ਦਰਸ਼ਕਾਂ ਨੂੰ ਆ ਰਹੀ ਪਸੰਦ

written by Pushp Raj | March 01, 2022

ਪੰਜਾਬ ਦੀ ਮਸ਼ਹੂਰ ਅਦਾਕਾਰਾ ਤੇ ਗਾਇਕ ਨਿਮਰਤ ਖਹਿਰਾ ਆਏ ਦਿਨ ਸੋਸ਼ਲ ਮੀਡੀਆ ਰਾਹੀਂ ਆਪਣੇ ਦਰਸ਼ਕਾਂ ਦੇ ਰੁਬਰੂ ਹੁੰਦੀ ਰਹਿੰਦੀ ਹੈ। ਨਿਮਰਤ ਆਪਣੇ ਵੀਡੀਓਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੈ। ਹੁਣ ਨਿਮਰਤ ਨੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।


ਨਿਮਰਤ ਖਹਿਰਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਆਪਣੇ ਫੈਨਜ਼ ਨਾਲ ਆਪਣੇ ਗੀਤ, ਡਾਂਸ ਤੇ ਹੋਰਨਾਂ ਕਈ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਨਿਮਰਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਨਿਮਰਤ ਇੱਕ ਗੀਤ ਦੇ ਬੋਲ ਗਾਉਂਦੀ ਹੋਈ ਨਜ਼ਰ ਆ ਰਹੀ ਹੈ।


ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਿਮਰਤ ਨੇ ਫੁਲਕਾਰੀ ਲਈ ਹੋਈ ਹੈ ਤੇ ਬਾਂਹ ਵਿੱਚ ਫਿਰੋਜ਼ੀ ਰੰਗ ਦੀ ਚੂੜੀਆਂ ਪਾਈਆਂ ਹੋਈਆਂ ਹਨ। ਇਸ ਦੇ ਨਾਲ ਹੀ ਉਹ ਵੀਡੀਓ ਦੇ ਵਿੱਚ ਬੈਕਗਰਾਊਂਡ 'ਤੇ ਚੱਲ ਰਹੇ ਗੀਤ ਕੰਗਨ ਫਿਰੋਜ਼ੀ ਦੇ ਬੋਲ ਗਾਉਂਦੀ ਤੇ ਐਕਸਪ੍ਰੈਸ਼ਨ ਦਿੰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਗੰਗੂਬਾਈ ਕਾਠੀਆਵਾੜੀ ਦੇ ਕਿਰਦਾਰ ਨਾਲ ਆਲਿਆ ਭੱਟ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਬਾਲੀਵੁੱਡੇ ਸੈਲੇਬਸ ਨੇ ਵੀ ਕੀਤੀ ਤਰੀਫ


ਨਿਮਰਤ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਹੀ ਪਸੰਦ ਕਰ ਰਹੇ ਹਨ। ਫੈਨਜ਼ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਫੈਨਜ਼ ਨੇ ਨਿਮਰਤ ਦੀ ਸਾਦਗੀ ਤੇ ਉਸ ਦੇ ਸਿੰਪਲ ਲੁੱਕ ਦੀ ਤਾਰੀਫ਼ ਕੀਤੀ ਹੈ।

ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਇਸ ਤੋਂ ਇਲਾਵਾ ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ ‘ਚ ਵੀ ਨਜ਼ਰ ਆ ਰਹੀ ਹੈ ।

 

View this post on Instagram

 

A post shared by NIMMO (@nimratkhairaofficial)

You may also like