ਨਿਮਰਤ ਖਹਿਰਾ ਨੇ ਸਾਂਝਾ ਕੀਤਾ ਗੀਤ "ਸੁਣ ਸੋਹਣੀਏ" ਤੇ ਫੈਨਸ ਦਾ ਭੰਗੜਾ ਵੀਡੀਓ

Written by  Rajan Sharma   |  September 20th 2018 06:51 AM  |  Updated: September 20th 2018 06:51 AM

ਨਿਮਰਤ ਖਹਿਰਾ ਨੇ ਸਾਂਝਾ ਕੀਤਾ ਗੀਤ "ਸੁਣ ਸੋਹਣੀਏ" ਤੇ ਫੈਨਸ ਦਾ ਭੰਗੜਾ ਵੀਡੀਓ

ਆਉਣ ਵਾਲੀ ਪੰਜਾਬੀ ਫ਼ਿਲਮ ਅਫਸਰ ਦਾ ਬੜਾ ਹੀ ਖੂਬਸੂਰਤ ਗੀਤ "ਸੁਣ ਸੋਹਣੀਏ"punjabi song ਕੱਲ ਹੀ ਰਿਲੀਜ਼ ਹੋਇਆ ਹੈ| ਰਣਜੀਤ ਬਾਵਾ ਅਤੇ ਨਿਮਰਤ ਖੈਰਾ ਦੁਆਰਾ ਗਾਇਆ ਇਹ ਗੀਤ ਫੈਨਸ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ| ਇਹ ਅਸੀ ਨਿਮਰਤ ਖੈਰਾ ਦੁਆਰਾ ਕੀਤੀ ਇੰਸਟਾਗ੍ਰਾਮ ਪੋਸਟ ਰਾਹੀਂ ਦੇਖ ਸਕਦੇ ਹਨ| ਨਿਮਰਤ ਖਹਿਰਾ nimrat khaira ਦੁਆਰਾ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝਾ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਦੇ ਦੋ ਫੈਨਸ ਬਹੁਤ ਵੱਡੀਆਂ ਢੰਗ ਨਾਲ ਭੰਗੜਾ ਪਾ ਰਹੇ ਹਨ| ਗੀਤ 'ਸੁਣ ਸੋਹਣੀਏ' ਦਾ ਮਿਊਜ਼ਿਕ ਹੀ ਇਹਨਾਂ ਅੱਤ ਦਾ ਹੈ ਭੰਗੜਾ ਖ਼ੁਦ ਹੀ ਪੈਣਾ ਸ਼ੁਰੂ ਹੋ ਜਾਂਦਾ ਹੈ|

https://www.instagram.com/p/Bn7kOiVDAT6/

ਦੱਸ ਦੇਈਏ ਕਿ ਇਸ ਗੀਤ punjabi song ਨੂੰ ਰਣਜੀਤ ਬਾਵਾ ਅਤੇ ਨਿਰਮਾਤਾ ਖਹਿਰਾ nimrat khaira ਨੇ ਆਪਣੀ ਅਵਾਜ਼ ਨਾਲ ਸ਼ਿੰਗਾਰੀਆਂ ਹੈ| ਜਿਥੇ ਇਸਦਾ ਮਿਊਜ਼ਿਕ ਜੈਦੇਵ ਕੁਮਾਰ ਵਲੋਂ ਦਿੱਤਾ ਗਿਆ ਹੈ ਓਥੇ ਹੀ ਇਸਦੇ ਬੇਹੱਦ ਖੂਬਸੂਰਤ ਬੋਲ ਅਰਜਨ ਢਿੱਲੋਂ ਨੇ ਲਿਖੇ ਹਨ|

https://www.youtube.com/watch?v=vwe537UoJ2s

ਗੱਲ ਇਸ ਫ਼ਿਲਮ ਬਾਰੇ ਕਰੀਏ ਤਾਂ ਇਸ ਫਿਲਮ ‘ਚ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ nimrat khaira ਮੁੱਖ ਭੂਮਿਕਾ ਨਿਭਾ ਰਹੇ ਨ । ਇਸ ਤੋਂ ਇਲਾਵਾ ਫਿਲਮ ‘ਚ ਕਰਮਜੀਤ ਅਨਮੋਲ ,ਗੁਰਪ੍ਰੀਤ ਘੁੱਗੀ ,ਹਰਦੀਪ ਗਿੱਲ ਅਤੇ ਨਿਰਮਲ ਰਿਸ਼ੀ ਵੀ ਲੋਕਾਂ ਦਾ ਮੰਨੋਰਜੰਨ ਕਰਨਗੇ।ਇਸ ਫਿਲਮ ਦੀ ਕਹਾਣੀ ਮਸ਼ਹੂਰ ਲੇਖਕ ਜੱਸ ਗਰੇਵਾਲ ਵੱਲੋਂ ਲਿਖੀ ਗਈ ਹੈ ਜਦਕਿ ਇਸ ਫਿਲਮ ਦੀ ਡਾਇਰੈਕਸ਼ਨ ਕੀਤੀ ਹੈ ਗੁਲਸ਼ਨ ਸਿੰਘ ਨੇ।

Afsar

ਇਸ ਫਿਲਮ ਲਈ ਮੁੜ ਤੋਂ ਉਹ ਟੀਮ ਇਕੱਠੀ ਹੋਈ ਹੈ ਜਿਨ੍ਹਾਂ ਨੇ ਪਹਿਲੇ ਬਹੁਤ ਹਿੱਟ ਫ਼ਿਲਮਾਂ ਦਿੱਤੀਆਂ ਹਨ। ਮਸ਼ਹੂਰ ਲੇਖਕ ਜੱਸ ਗਰੇਵਾਲ ਦੁਆਰਾ ਲਿਖੀ ਇਹ ਫਿਲਮ ਪਟਵਾਰੀ ਅਤੇ ਕਾਨੂੰਗੋ ਦੇ ਆਲੇ-ਦੁਆਲੇ ਘੁੰਮਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network