ਪਿਆਰ ਦੇ ਰੰਗਾਂ ਨਾਲ ਭਰਿਆ ਨਿਮਰਤ ਖਹਿਰਾ ਦੇ ਨਵੇਂ ਗੀਤ ‘JAAN’ ਦਾ ਵੀਡੀਓ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | November 14, 2021

ਐੱਸ.ਪੀ ਦੇ ਰੈਂਕ, ਸ਼ੂਟ, ਗੁਲਾਬੀ ਰੰਗ ਵਰਗੇ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੀ ਗਾਇਕਾ ਨਿਮਰਤ ਖਹਿਰਾ (Nimrat Khaira) ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ‘ਜਾਨ’ ‘JAAN’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਈ ਹੈ। ਜੀ ਹਾਂ ਜਾਨ ਗੀਤ ਦੇ ਆਡੀਓ ਤੋਂ ਬਾਅਦ ਹੁਣ ਇਹ ਗੀਤ ਵੀਡੀਓ ਦੇ ਨਾਲ ਰਿਲੀਜ਼ ਹੋ ਗਿਆ ਹੈ।

ਹੋਰ ਵੇਖੋ:ਗੀਤਕਾਰ ਮਨਿੰਦਰ ਕੈਲੇ ਨੇ ਸ਼ੇਅਰ ਕੀਤੀ ਆਪਣੀ ਲਾਈਫ ਪਾਟਨਰ ਦੀ ਪਹਿਲੀ ਤਸਵੀਰ, ਵਧਾਈ ਵਾਲੇ ਮੈਸੇਜ਼ਾਂ ਦਾ ਲੱਗਿਆ ਤਾਂਤਾ

ਜੀ ਹਾਂ ਪਿਆਰ ਦੇ ਰੰਗਾਂ ਨਾਲ ਭਰੇ ਇਸ ਗੀਤ ਨੂੰ ਨਿਮਰਤ ਖਹਿਰਾ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਉਨ੍ਹਾਂ ਨੇ ਮੁਟਿਆਰ ਦੇ ਪੱਖ ਤੋਂ ਗਾਇਆ ਹੈ। ਮੁਟਿਆਰ ਨੂੰ ਪਹਿਲੀ ਨਜ਼ਰ ‘ਚ ਪਿਆਰ ਹੋ ਜਾਂਦਾ ਹੈ ਅਤੇ ਉਹ ਆਪਣੇ ਦਿਲ ਦੇ ਜਜ਼ਬਾਤ ਬਿਆਨ ਕਰ ਰਹੀ ਹੈ। ਇਹ ਰੋਮਾਂਟਿਕ ਗੀਤ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।

inside imge of nimart khaira

ਹੋਰ ਪੜ੍ਹੋ : ਨਵਰਾਜ ਹੰਸ ਪਤਨੀ ਨਾਲ ਆਗਰਾ ‘ਚ ਬਿਤਾ ਰਹੇ ਸਮਾਂ, ਤਾਜ ਮਹਿਲ ਦੀ ਸੈਰ ਕਰਦੇ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਇਸ ਗੀਤ ਦੇ ਬੋਲ ਨਾਮੀ ਗੀਤਕਾਰ ਗਿਫਟੀ ਨੇ ਲਿਖੇ ਹਨ ਤੇ ਮਿਊਜ਼ਿਕ ਅਰਸ਼ ਹੀਰ ਦਾ ਹੈ। ਇਸ ਗੀਤ ਦਾ ਵੀਡੀਓ Baljit Singh Deo ਵੱਲੋਂ ਕੈਨੇਡਾ ਦੀਆਂ ਖੂਬਸੂਰਤ ਲੋਕੇਸ਼ਨਾਂ ਉੱਤੇ ਸ਼ੂਟ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ ਖੁਦ ਨਿਮਰਤ ਖਹਿਰਾ । Brown Studios ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਨਿਮਰਤ ਖਹਿਰਾ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾਂ ‘ਚੋਂ ਇੱਕ ਹੈ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਹਨ। ਦੱਸ ਦਈਏ ਨਿਮਰਤ ਖਹਿਰਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਬਕਾਇਦਾ ਸੰਗੀਤ ਦੀਆਂ ਬਰੀਕੀਆਂ ਵੀ ਸਿੱਖੀਆਂ ਹਨ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੀ ਹੈ। ਬਹੁਤ ਜਲਦ ਉਹ ਦਿਲਜੀਤ ਦੋਸਾਂਝ ਦੇ ਨਾਲ ਜੋੜੀ ਫ਼ਿਲਮ ‘ਚ ਨਜ਼ਰ ਆਵੇਗੀ। ਉਹ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ।

inside imge of nimrat khaira new song jaan

Nimrat Khaira's Latest Song 'JAAN':-

You may also like