ਗਾਇਕ ਨਿਰਵੈਰ ਪੰਨੂ ਦਾ ਨਵਾਂ ਗੀਤ 'Weekend' ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | January 10, 2022

ਹਾਈ ਬੀਟ ਵਾਲੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਚ ਖ਼ਾਸ ਜਗ੍ਹਾ ਬਨਾਉਣ ਵਾਲੇ ਨਿਰਵੈਰ ਪੰਨੂ Nirvair Pannu ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਜੀ  ਹਾਂ ਉਹ ਵੀਕੈਂਡ (Weekend) ਟਾਈਟਲ ਹੇਠ ਰੋਮਾਂਟਿਕ-ਬੀਟ ਸੌਂਗ ਹੈ। ਇਸ ਗੀਤ ਨੂੰ ਨਿਰਵੈਰ ਪੰਨੂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਪੜ੍ਹੋ: ਵਿਆਹ ਦਾ ਇੱਕ ਮਹੀਨਾ ਪੂਰਾ ਹੋਣ 'ਤੇ ਕੈਟਰੀਨਾ ਕੈਫ ਨੇ ਪਤੀ ਵਿੱਕੀ ਕੌਸ਼ਲ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਦੋਵਾਂ ਦੀ ਕਮਿਸਟਰੀ

weekend song

ਦੱਸ ਦਈਏ ਗੀਤ ਦੇ ਬੋਲਾਂ ਤੋਂ ਲੈ ਕੇ ਗਾਇਕੀ ਖੁਦ ਨਿਰਵੈਰ ਤਿਆਰ ਕੀਤੇ ਨੇ। ਇਸ ਗੀਤ ਨੂੰ ਮਿਊਜ਼ਿਕ Deep Royce ਨੇ ਦਿੱਤਾ ਹੈ। ਗੀਤ ਚ ਬਿਆਨ ਕੀਤਾ ਹੈ ਕਿ ਮੁੰਡਾ ਆਪਣੀ ਪ੍ਰੇਮਿਕਾ ਨੂੰ ਘੁੰਮਣ ਫਿਰਨ ਦੀ ਫਰਮਾਇਸ਼ ਕਰ ਰਿਹਾ ਹੈ ਤੇ ਨਾਲ ਹੀ ਆਪਣੇ ਪਿਆਰ ਦਾ ਇਜ਼ਹਾਰ ਕਰ ਰਿਹਾ ਹੈ। ਗਾਣੇ ਦੇ ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਨਿਰਵੈਰ ਪੰਨੂ ਤੇ ਫੀਮੇਲ ਮਾਡਲ Aveera Singh Masson। ਵੀਡੀਓ ਨੂੰ ਵਿਦੇਸ਼ ਚ ਸ਼ੂਟ ਕੀਤਾ ਗਿਆ ਹੈ ਜਿਸ ਸ਼ਾਨਦਾਰ ਲੋਕੇਸ਼ਨਾਂ ਤੇ ਮਹਿੰਗੀਆਂ ਕਾਰਾਂ ਦੇਖਣ ਨੂੰ ਮਿਲ ਰਹੀਆਂ ਨੇ। ਤੇਜ਼ੀ ਸੰਧੂ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ JUKE DOCK ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਣੇ ਦੇ ਰਿਲੀਜ਼ ਤੋਂ ਬਾਅਦ ਹੀ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।

ਹੋਰ ਪੜ੍ਹੋ: ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਨੇ ਆਪਣੀ ਗਲੈਮਰਸ ਤਸਵੀਰਾਂ ਦੇ ਨਾਲ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ, ਲੱਖਾਂ ਦੀ ਗਿਣਤੀ ‘ਚ ਆਏ ਲਾਈਕਸ

inside image of nirvair paanu new song on trending

ਜੇ ਗੱਲ ਕਰੀਏ ਨਿਰਵੈਰ ਪੰਨੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਉਹ ਬੱਲੇ-ਬੱਲੇ, Don’t Know Why’, ‘ਸਿਟੀ ਆਫ ਗੋਲਡ’, ‘ਕੁੜਤਾ ਪਜਾਮਾ’, ‘ਸੈਲਿਊਟ’, ‘ਗੱਭਰੂ’, ‘ਉਡੀਕਾਂ’, ‘ਰੇਜ਼ ਵਰਗੇ’, ‘ਸ਼ੇਰ ਸਰਦਾਰ’ ਵਰਗੇ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ।

Latest Punjabi Song-

You may also like