ਨਿਸ਼ਾ ਬਾਨੋ ਨੇ ਮਨਾਇਆ ਜਨਮ ਦਿਨ, ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਵਾਇਰਲ

written by Shaminder | June 26, 2021

ਨਿਸ਼ਾ ਬਾਨੋ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਸ ਨੇ ਖੁਦ ਨੂੰ ਹੀ ਜਨਮ ਦਿਨ ਦੀ ਵਧਾਈ ਦਿੱਤੀ ਹੈ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿਸ਼ਾ ਬਾਨੋ ਦੇ ਮੂੰਹ ‘ਤੇ ਕੇਕ ਲੱਗਿਆ ਹੋਇਆ ਹੈ ਅਤੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ ।

nisha bano Image From Instagram

ਹੋਰ ਪੜ੍ਹੋ : ਸੰਜੇ ਕਪੂਰ ਦੀ ਧੀ ਲੱਖਾਂ ਦਾ ਬੈਗ ਕੈਰੀ ਕਰਕੇ ਨਿਕਲੀ ਆਈਸ ਕ੍ਰੀਮ ਖਾਣ ਲਈ, ਤਸਵੀਰਾਂ ਵਾਇਰਲ 

nisha bano Image From Instagram

ਸੋਸ਼ਲ ਮੀਡੀਆ ‘ਤੇ ਨਿਸ਼ਾ ਬਾਨੋ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਅਦਾਕਾਰੀ ਦੇ ਨਾਲ ਨਾਲ ਉਹ ਪੰਜਾਬੀ ਗੀਤ ਵੀ ਗਾੳਂਦੀ ਹੈ ਅਤੇ ਗਾਇਕੀ ਦੇ ਖੇਤਰ ‘ਚ ਵੀ ਉਨ੍ਹਾਂ ਦਾ ਚੰਗਾ ਨਾਂਅ ਹੈ । ਕਲਾ ਦੇ ਖੇਤਰ ‘ਚ ਉਨ੍ਹਾਂ ਦੀ ਰੂਚੀ ਸ਼ੁਰੂ ਤੋਂ ਹੀ ਸੀ ।

Nisha Bano Image From Instagram

ਨਿਸ਼ਾ ਬਾਨੋ ਦੀ ਕਲਾ ਖੇਤਰ ਵਿੱਚ ਰੁਚੀ ਬਚਪਨ ਤੋਂ ਸੀ।ਉਸਨੇ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ ਤੇ ਆਪਣੇ ਹੁਨਰ ਨੂੰ ਪੇਸ਼ ਕੀਤਾ।ਕਲਾ ਖੇਤਰ ਵਿੱਚ ਅਸਲੀ ਪਛਾਣ ਭਗਵੰਤ ਮਾਨ ਦੇ ਟੈਲੀਵਿਯਨ ਲੜੀਵਾਰਾਂ ਤੋਂ ਮਿਲੀ। ਇਸ ਦੌਰਾਨ ਬੀਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਨਾਲ ਕੰਮ ਕੀਤਾ।

0 Comments
0

You may also like