ਨਿਸ਼ਾ ਬਾਨੋ ਨੇ ਆਪਣੇ ਛੋਟੇ ਛੋਟੇ ਪ੍ਰਸ਼ੰਸਕਾਂ ਨੂੰ ਗੋਦ ‘ਚ ਬਿਠਾ ਕੇ ਖਿਚਵਾਈਆਂ ਤਸਵੀਰਾਂ, ਵੇਖੋ ਵੀਡੀਓ

written by Shaminder | April 29, 2022

ਨਿਸ਼ਾ ਬਾਨੋ (Nisha Bano) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਜਿਸ ‘ਚ ਨਿਸ਼ਾ ਬਾਨੋ ਦੇ ਛੋਟੇ ਛੋਟੇ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਦੇ ਲਈ ਆਏ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿਸ਼ਾ ਬਾਨੋ ਆਪਣੇ ਛੋਟੇ ਛੋਟੇ ਫੈਨਸ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।

Nisha Bano, image From instagram

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਪਤੀ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਨਿਸ਼ਾ ਬਾਨੋ ਨੂੰ ਮਿਲਣ ਦੇ ਲਈ ਉਨ੍ਹਾਂ ਦੇ ਨਿੱਕੇ ਨਿੱਕੇ ਫੈਨਸ ਪਹੁੰਚੇ ਹਨ ਅਤੇ ਨਿਸ਼ਾ ਬਾਨੋ ਨੇ ਨਾਂ ਸਿਰਫ਼ ਆਪਣੇ ਫੈਨਸ ਦੇ ਨਾਲ ਮੁਲਾਕਾਤ ਹੀ ਕੀਤੀ ਬਲਕਿ ਉਨ੍ਹਾਂ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ । ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

Nisha Bano image From instagram

ਹੋਰ ਪੜ੍ਹੋ : ਗੁਰਲੇਜ ਅਖਤਰ ਅਤੇ ਫਤਿਹ ਵਾਲੀਆ ਦਾ ਨਵਾਂ ਗੀਤ ‘ਜੱਟ ਚੱਲਦੇ’ ਗੀਤ ਰਿਲੀਜ਼

ਉਸ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਅਦਾਕਾਰੀ ਦੇ ਨਾਲ-ਨਾਲ ਨਿਸ਼ਾ ਬਾਨੋ ਗਾਇਕੀ ਦੇ ਖੇਤਰ ‘ਚ ਵੀ ਸਰਗਰਮ ਹੈ । ਉਹ ਹੁਣ ਤੱਕ ਕਈ ਗੀਤ ਵੀ ਆਪਣੀ ਆਵਾਜ਼ ‘ਚ ਰਿਲੀਜ਼ ਕਰ ਚੁੱਕੇ ਹਨ । ਨਿਸ਼ਾ ਬਾਨੋ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ ।

nisha bano image From instagram

ਉਨ੍ਹਾਂ ਦੇ ਵੱਲੋਂ ਨਿੱਕਾ ਜ਼ੈਲਦਾਰ ‘ਚ ਨਿਭਾਏ ਗਏ ਸ਼ਾਂਤੀ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਨਿਸ਼ਾ ਬਾਨੋ ਦੇ ਕਰੀਅਰ ‘ਚ ਅੱਗੇ ਵੱਧਣ ‘ਚ ਅਦਾਕਾਰ ਕਰਮਜੀਤ ਅਨਮੋਲ ਦਾ ਵੱਡਾ ਹੱਥ ਰਿਹਾ ਹੈ ਅਤੇ ਉਨ੍ਹਾਂ ਨੇ ਨਿਸ਼ਾ ਬਾਨੋ ਦੀ ਇਸ ਖੇਤਰ ‘ਚ ਵੱਧਣ ‘ਚ ਕਾਫੀ ਮਦਦ ਕੀਤੀ ਸੀ ।

You may also like