ਨਿਸ਼ਾ ਬਾਨੋ ਨੇ ਪਤੀ ਨਾਲ ਫੈਮਿਲੀ ਫੰਕਸ਼ਨ ‘ਚ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

written by Shaminder | February 28, 2022

ਨਿਸ਼ਾ ਬਾਨੋ (Nisha Bano) ਦਾ ਕੁਝ ਮਹੀਨੇ ਪਹਿਲਾਂ ਹੀ ਸਮੀਰ ਮਾਹੀ (Sameer mahi) ਦੇ ਨਾਲ ਵਿਆਹ ਹੋਇਆ ਹੈ । ਵਿਆਹ ਤੋਂ ਬਾਅਦ ਨਿਸ਼ਾ ਬਾਨੋ ਸਮੀਰ ਮਾਹੀ ਦੇ ਨਾਲ ਲਗਾਤਾਰ ਵੀਡੀਓ ਸ਼ੇਅਰ ਕਰ ਰਹੀ ਹੈ । ਹੁਣ ਉਸ ਨੇ ਆਪਣੇ ਪਤੀ ਸਮੀਰ ਮਾਹੀ ਦੇ ਨਾਲ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਤੀ ਦੇ ਨਾਲ ਡਾਂਸ ਕਰਦੀ ਹੋਈ ਦਿਖਾਈ ਦੁੇ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿਸ਼ਾ ਬਾਨੋ ਸਮੀਰ ਮਾਹੀ ਦੀ ਬਾਂਹ ਫੜ ਲੇ ਡਾਂਸ ਕਰ ਰਹੀ ਹੈ ।

nisha bano image From instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਪਤੀ ਸਾਜ਼ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸ਼ੇਅਰ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ । ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਹ ਲਗਾਤਾਰ ਇੰਡਸਟਰੀ ‘ਚ ਸਰਗਰਮ ਹਨ । ਸ਼ਾਇਦ ਹੀ ਕੋਈ ਫ਼ਿਲਮ ਅਜਿਹੀ ਹੋਵੇਗੀ ਜਿਸ ‘ਚ ਨਿਸ਼ਾ ਬਾਨੋ ਨੇ ਕੰਮ ਨਾ ਕੀਤਾ ਹੋਵੇ । ਫ਼ਿਲਮ ਇੰਡਸਟਰੀ ‘ਚ ਇਹ ਮੁਕਾਮ ਹਾਸਲ ਕਰਨ ਦੇ ਲਈ ਨਿਸ਼ਾ ਬਾਨੋ ਨੂੰ ਕਾਫੀ ਲੰਮਾ ਸੰਘਰਸ਼ ਕਰਨਾ ਪਿਆ ਹੈ ।

Nisha Bano image From instagram

ਕਾਲਜ ‘ਚ ਉਹ ਅਕਸਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੀ ਰਹਿੰਦੀ ਸੀ ਅਤੇ ਇਸੇ ਤੋਂ ਬਾਅਦ ਉਸ ਨੇ ਇਸ ਫੀਲਡ ‘ਚ ਆਉਣ ਦਾ ਫੈਸਲਾ ਲਿਆ ਸੀ । ਨਿਸ਼ਾ ਬਾਨੋ ਦੇ ਕਰੀਅਰ ਨੂੰ ਅੱਗੇ ਵਧਾਉਣ ‘ਚ ਕਰਮਜੀਤ ਅਨਮੋਲ ਦਾ ਵੱਡਾ ਰੋਲ ਰਿਹਾ ਹੈ ਅਦਾਕਾਰਾ ਨੇ ਕਰਮਜੀਤ ਅਨਮੋਲ ਤੋਂ ਹੀ ਸੰਗੀਤ ਅਤੇ ਅਦਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ ਸਨ । ਨਿਸ਼ਾ ਬਾਨੋ ਅਦਾਕਾਰੀ ਦੇ ਨਾਲ-ਨਾਲ ਗਾਇਕੀ ਦੇ ਖੇਤਰ ‘ਚ ਵੀ ਸਰਗਰਮ ਹੈ । ਉਸ ਨੇ ਆਪਣੀ ਆਵਾਜ਼ ‘ਚ ਹੁਣ ਤੱਕ ਕਈ ਗੀਤ ਵੀ ਕੱਢੇ ਹਨ । ਜਲਦ ਹੀ ਉਹ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ ।

 

View this post on Instagram

 

A post shared by Sameer Mahi (@sameermahiofficial)

You may also like