ਨਿਸ਼ਾ ਬਾਨੋ ਨਾਲ ਕੌਣ ਕਰ ਰਿਹਾ ਹੈ ਚਲਾਕੀਆਂ ਦੇਖੋ ਵੀਡੀਓ

written by Lajwinder kaur | January 31, 2019

ਪੰਜਾਬੀ ਇੰਡਸਟਰੀ ਦੀ ਨਿਸ਼ਾ ਬਾਨੋ ਜਿੰਨ੍ਹਾਂ ਦੀ ਗਾਇਕੀ ਅਤੇ ਐਕਟਿੰਗ ਨੂੰ ਹਰ ਵਰਗ ਦੇ ਲੋਕ ਪਸੰਦ ਕਰਦੇ ਹਨ। ਨਿਸ਼ਾ ਬਾਨੋ ਦਰਜਨ ਦੇ ਕਰੀਬ ਪੰਜਾਬੀ ਫ਼ਿਲਮਾਂ 'ਚ ਵਰਨਣਯੋਗ ਭੂਮਿਕਾਵਾਂ ਨਿਭਾ ਚੁੱਕੀ ਹੈ ਤੇ ਨਾਲ ਹੀ ਉਹ ਆਪਣੀ ਸੁਰੀਲੀ ਆਵਾਜ਼ ‘ਚ ਗੀਤ ਪੇਸ਼ ਕਰ ਚੁੱਕੀ ਹੈ। ਹਾਲ ਹੀ ‘ਚ ਨਿਸ਼ਾ ਬਾਨੋ ਤੇ ਕਰਮਜੀਤ ਅਨਮੋਲ ਦਾ ਗੀਤ ‘ਭੂਤ ਭੰਗੜਾ’ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਇਸ ਵਾਰ ਨਿਸ਼ਾ ਬਾਨੋ 'ਐਂਡਲੈੱਸ ਜੱਟੀ' ਗੀਤ ਲੈ ਕੇ ਦਰਸ਼ਕਾਂ ਦੇ ਰੂਬਰੂ ਹੋਈ ਹੈ।

ਹੋਰ ਵੇਖੋ: ਪੀ.ਐੱਮ. ਮੋਦੀ ਦੇ ਨਾਲ ਮੁਲਾਕਾਤ ਤੋਂ ਬਾਅਦ ਕਪਿਲ ਸ਼ਰਮਾ ਨੇ ਸ਼ੇਅਰ ਕੀਤੀ ਦਿਲ ਦੀ ਇਹ ਗੱਲ

ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੀਤ ਦੀ ਵੀਡੀਓ ਨੂੰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ। ਗੀਤ ਦੀ ਵੀਡੀਓ ‘ਚ ਅਦਾਕਾਰੀ ਵੀ ਨਿਸ਼ਾ ਬਾਨੋ ਨੇ ਕੀਤੀ ਹੈ। ਗੀਤ ਦੀ ਵੀਡੀਓ ਬਹੁਤ ਸ਼ਾਨਦਾਰ ਬਣਾਈ ਗਈ ਹੈ।

ਹੋਰ ਵੇਖੋ: ਅਲਫਾਜ਼ ਦਾ ਵਿਆਹ ਕਰਵਾਉਣ ਦਾ ਹੋਇਆ ਮਨ, ਦੋਸਤਾਂ ਨੂੰ ਵਟਸਐਪ ‘ਤੇ ਦਿਖਾ ਰਹੇ ਨੇ ਤਸਵੀਰਾਂ

'ਐਂਡਲੈੱਸ ਜੱਟੀ' ਗੀਤ ਨੂੰ ਨਿਸ਼ਾ ਬਾਨੋ ਨੇ ਆਪਣੀ ਸੁਰੀਲੀ ਅਤੇ ਬੁਲੰਦ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ ਪੀ.ਐੱਸ ਚੌਹਾਨ ਨੇ ਲਿਖੇ ਨੇ ਤੇ ਮਿਊਜ਼ਿਕ ਕੇ.ਵੀ. ਸਿੰਘ ਨੇ ਦਿੱਤਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਤੇ ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਚਲਾਇਆ ਜਾ ਰਿਹਾ ਹੈ। ਨਿਸ਼ਾ ਬਾਨੋ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਨਿਸ਼ਾ ਬਾਨੋ ਆਪਣੇ ਸੋਲੋ ਗੀਤ 'ਮੋਰਨੀ', 'ਮੈਂ ਛੱਡਤਾ' ਅਤੇ 'ਮੇਰੇ ਵਾਲਾ ਜੱਟ' ਵਰਗੇ ਗੀਤਾਂ ਨੂੰ ਸਰੋਤਿਆਂ ਦੀ ਝੋਲੀ ਪਾ ਚੁੱਕੀ ਹੈ।

You may also like