ਨਿਸ਼ਾ ਬਾਨੋ ਹੁਣ 'ਦਿਲ ਅਰਮਾਨੀ' ਗੀਤ ਨਾਲ ਦੇਣਗੇ ਦਸਤਕ

Written by  Shaminder   |  September 17th 2019 10:42 AM  |  Updated: September 17th 2019 10:42 AM

ਨਿਸ਼ਾ ਬਾਨੋ ਹੁਣ 'ਦਿਲ ਅਰਮਾਨੀ' ਗੀਤ ਨਾਲ ਦੇਣਗੇ ਦਸਤਕ

ਨਿਸ਼ਾ ਬਾਨੋ ਜਲਦ ਹੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ 'ਚ ਹਾਜ਼ਰੀ ਲਗਵਾਉਣ ਜਾ ਰਹੇ ਨੇ । ਉਨ੍ਹਾਂ ਦਾ ਦਿਲ ਅਰਮਾਨੀ ਨਾਂਅ ਦੇ ਟਾਈਟਲ ਹੇਠ ਗੀਤ ਆ ਰਿਹਾ ਹੈ ਜਿਸ ਨੂੰ ਕਿ ਨਿਸ਼ਾ ਬਾਨੋ ਆਪਣੀ ਖ਼ੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਨਗੇ,ਜਦਕਿ ਗੀਤ ਦੇ ਬੋਲ ਗੁਰਬਿੰਦਰ ਮਾਨ ਨੇ ਲਿਖੇ ਨੇ । ਗੀਤ ਨੂੰ ਸਾਊਲ ਰੌਕਰਸ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਨਗੇ ।

ਹੋਰ ਵੇਖੋ:ਕੀ ਇਸ ਵਾਰ ਵੀ ਨਿੱਕਾ ਜ਼ੈਲਦਾਰ-3 ‘ਚ ਨਿੱਕੇ ਦੀ ਸ਼ਾਂਤੀ ਬਣੇਗੀ ਨਿਸ਼ਾ ਬਾਨੋ !

https://www.instagram.com/p/B2f138chkwQ/

ਜਦੋਂਕਿ ਵੰਨਿਆ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਦਾ ਪੋਸਟਰ ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਹ ਗੀਤ ਕਦੋਂ ਰਿਲੀਜ਼ ਹੋਵੇਗਾ ਇਸ ਬਾਰੇ ਨਿਸ਼ਾ ਬਾਨੋ ਨੇ ਕੋਈ ਖੁਲਾਸਾ ਨਹੀਂ ਕੀਤਾ । ਪਰ ਉਹ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ।

https://www.instagram.com/p/B2T66GmB6mi/

ਉਨ੍ਹਾਂ ਨੂੰ ਉਮੀਦ ਹੈ ਕਿ ਹੋਰਨਾਂ ਗੀਤਾਂ ਵਾਂਗ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲੇਗਾ ।

https://www.instagram.com/p/B2MYf94hL0K/

ਨਿਸ਼ਾ ਬਾਨੋ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਗੀਤਾਂ ਦੇ ਨਾਲ –ਨਾਲ ਪੰਜਾਬੀ ਫ਼ਿਲਮ ਇੰਡਸਟਰੀ 'ਚ ਵੀ ਸਰਗਰਮ ਹਨ ਅਤੇ ਹੁਣ ਉਹ ਨਿੱਕਾ ਜ਼ੈਲਦਾਰ-3 'ਚ ਨਜ਼ਰ ਆਉਣਗੇ । ਆਪਣੀ ਅਦਾਕਾਰੀ ਦੀ ਬਦੌਲਤ ਨਿਸ਼ਾ ਬਾਨੋ ਨੇ ਪਾਲੀਵੁੱਡ 'ਚ ਆਪਣਾ ਵੱਖਰਾ ਮੁਕਾਮ ਸਥਾਪਿਤ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network