ਨਿਸ਼ਾ ਬਾਨੋ ਦਾ ਇਹ ਮਜ਼ੇਦਾਰ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਐਮੀ ਵਿਰਕ ਨੇ ਯਾਦ ਕਰਵਾਇਆ ‘ਸ਼ਾਂਤੀ’ ਨੂੰ, ਦੇਖੋ ਵੀਡੀਓ

written by Lajwinder kaur | July 09, 2021

ਪੰਜਾਬੀ ਅਦਾਕਾਰਾ ਤੇ ਗਾਇਕਾ ਨਿਸ਼ਾ ਬਾਨੋ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਲਈ ਕੁਝ ਨਾ ਕੁਝ ਮਜ਼ੇਦਾਰ ਪੋਸਟ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ। ਜੋ ਕਿ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ।nikka zaildar

nisha bano nick zaildar image source- instagram

ਹੋਰ ਪੜ੍ਹੋ : ਗਾਇਕ ਕਰਣ ਰੰਧਾਵਾ ਲੈ ਕੇ ਆ ਰਹੇ ਨੇ ਆਪਣੀ ਮਿਊਜ਼ਿਕ ਐਲਬਮ “RAMBO” ‘ਚੋਂ ਪਹਿਲਾ ਗੀਤ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

ਹੋਰ ਪੜ੍ਹੋ : ‘ਪੰਜਾਬ ਲਾਪਤਾ’ ਗੀਤ ਛਾਇਆ ਟਰੈਂਡਿੰਗ ‘ਚ, ਸ਼੍ਰੀ ਬਰਾੜ ਤੇ ਜੱਸ ਬਾਜਵਾ ਨੇ ਬਹੁਤ ਹੀ ਕਮਾਲ ਦੇ ਢੰਗ ਨਾਲ ਬਿਆਨ ਕੀਤਾ ਪੰਜਾਬ ਦੇ ਦਰਦ ਨੂੰ

inside image of nisha bano image source- instagram

ਇਸ ਵੀਡੀਓ ‘ਚ ਐਮੀ ਵਿਰਕ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ। ਜੋ ਕਿ ਕਹਿ ਰਹੇ ਨੇ ਕੇ –‘ਬੇਬੇ ਆਪਾਂ ਸ਼ਾਂਤੀ ਰੱਖਣੀ ਐ ਘਰੇ..ਆਪਾਂ ਫਿਰ ਲਿਆਂਦੀ ਆ ਸ਼ਾਂਤੀ..ਇਸ ਵੀਡੀਓ ‘ਚ ਨਿਸ਼ਾ ਬਾਨੋ ਹੱਸਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਵੀ ਖੂਬ ਹਸਾ ਰਹੀ ਹੈ। ਦੱਸ ਦਈਏ ਨਿਸ਼ਾ ਬਾਨੋ ਨੇ ਨਿੱਕਾ ਜ਼ੈਲਦਾਰ ‘ਚ ਸ਼ਾਂਤੀ ਨਾਂਅ ਦਾ ਕਿਰਦਾਰ ਨਿਭਾਇਆ ਸੀ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

ammy virk and nisha bano image image source- instagram

ਜੇ ਗੱਲ ਕਰੀਏ ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਅਦਾਕਾਰੀ ਦੇ ਨਾਲ ਨਾਲ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਕਾਫੀ ਐਕਟਿਵ ਨੇ। ਉਹ ਸਮੇਂ ਸਮੇਂ ਤੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੁੰਦੀ ਰਹਿੰਦੀ ਹੈ।

 

0 Comments
0

You may also like