ਨਿਸ਼ਾ ਬਾਨੋ ਨੇ ਪਤੀ ਸਮੀਰ ਮਾਹੀ ਦੇ ਨਾਲ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਨਿਸ਼ਾ ਬਾਨੋ (Nisha Bano) ਅਤੇ ਸਮੀਰ ਮਾਹੀ (Sameer Mahi) ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਅਦਾਕਾਰਾ ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਆਪਣੇ ਪਤੀ ਸਮੀਰ ਮਾਹੀ ਦੇ ਨਾਲ ਨਜ਼ਰ ਆ ਰਹੀ ਹੈ । ਨਿਸ਼ਾ ਕਿਚਨ ‘ਚ ਖੜੀ ਹੋਈ ਹੈ ਅਤੇ ਕੋਈ ਸਬਜ਼ੀ ਬਣਾਉਂਦੀ ਹੈ ਅਤੇ ਆਪਣੀ ਪਤੀ ਨੂੰ ਦਾਲ ਕੌਲੀ ‘ਚ ਪਾ ਕੇ ਦਿੰਦੀ ਹੈ । ਜਿਸ ‘ਤੇ ਉਸ ਦਾ ਪਤੀ ਕਹਿੰਦਾ ਹੈ ਕਿ ਇਹ ਕੋਈ ਦਾਲ ਆ, ਜਦੋਂ ਨਿਸ਼ਾ ਗੁੱਸੇ ‘ਚ ਪੁੱਛਦੀ ਹੈ ਕੀ ਹੋਇਆ ਇਹਨੂੰ।
image From instagram
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੀ ਨਵੀਂ ਫ਼ਿਲਮ ਦਾ ਕੀਤਾ ਐਲਾਨ, ਪੋਸਟਰ ਕੀਤਾ ਸਾਂਝਾ
ਜਿਸ ਤੋਂ ਬਾਅਦ ਨਿਸ਼ਾ ਦੇ ਤੇਵਰ ਵੇਖ ਕੇ ਉਸ ਦਾ ਪਤੀ ਕਹਿੰਦਾ ਹੈ ਕਿ ਨਹੀਂ ਨਹੀਂ ਮੈਂ ਤਾਂ ਕਿਹਾ ਕਿ ਇਹ ਦਾਲ ਹੈ ਕੋਈ ਵਾਹ ਵਾਹ ਕਯਾ ਬਾਤ ਏ’। ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਨਿਸ਼ਾ ਅਤੇ ਸਮੀਰ ਮਾਹੀ ਨੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਹੈ ।
image From instagram
ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ । ਹੁਣ ਦੋਵੇਂ ਮੀਆਂ ਬੀਵੀ ਦੀ ਮਿੱਠੀ ਜਿਹੀ ਨੋਕ ਝੋਕ ਇਸ ਵੀਡੀਓ ‘ਚ ਵੇਖਣ ਨੂੰ ਮਿਲ ਰਹੀ ਹੈ ।ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਾਲੀਵੁੱਡ ‘ਚ ਸ਼ਾਇਦ ਹੀ ਕੋਈ ਫ਼ਿਲਮ ਹੋਵੇਗੀ ਜਿਸ ‘ਚ ਨਿਸ਼ਾ ਦਾ ਕੋਈ ਰੋਲ ਨਹੀਂ ਹੁੰਦਾ ਹੋਵੇਗਾ । ਨਿਸ਼ਾ ਬਾਨੋ ਨੇ ਇੰਡਸਟਰੀ ‘ਚ ਇਹ ਮੁਕਾਮ ਹਾਸਲ ਕਰਨ ਦੇ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਇਸੇ ਸੰਘਰਸ਼ ਦੀ ਬਦੌਲਤ ਹੀ ਉਸ ਨੇ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕੀਤਾ ਹੈ । ਨਿਸ਼ਾ ਬਾਨੋ ਨੇ ਅਦਾਕਾਰੀ ਅਤੇ ਗਾਇਕੀ ਦੀਆਂ ਬਾਰੀਕੀਆਂ ਕਰਮਜੀਤ ਅਨਮੋਲ ਤੋਂ ਸਿੱਖੀਆਂ ਹਨ ਅਤੇ ਇੰਡਸਟਰੀ ‘ਚ ਉਹ ਕਰਮਜੀਤ ਅਨਮੋਲ ਨੂੰ ਆਪਣਾ ਆਈਡਲ ਮੰਨਦੀ ਹੈ ।
View this post on Instagram