ਨਿਸ਼ਾ ਬਾਨੋ ਨੇ ਪਤੀ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | April 27, 2022

ਨਿਸ਼ਾ ਬਾਨੋ (Nisha Bano) ਪੰਜਾਬੀ ਇੰਡਸਟਰੀ ਦੀਆਂ ਉਨ੍ਹਾਂ ਹੀਰੋਇਨਾਂ ‘ਚ ਸ਼ਾਮਿਲ ਹਨ । ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਨਿਸ਼ਾ ਬਾਨੋ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਉਨ੍ਹਾਂ ਦੇ ਵੱਲੋਂ ਨਿਭਾਏ ਜਾਣ ਵਾਲੇ ਹਰ ਕਿਰਦਾਰ ਨੂੰ ਦਰਸ਼ਕਾਂ ਨੂੰ ਪਸੰਦ ਆਉਂਦੇ ਹਨ । ਨਿਸ਼ਾ ਬਾਨੋ ਨੇ ਕੁਝ ਸਮਾਂ ਪਹਿਲਾਂ ਹੀ ਸਮੀਰ ਮਾਹੀ ਦੇ ਨਾਲ ਵਿਆਹ ਕਰਵਾਇਆ ਹੈ ।

Nisha Bano, image From instagram

ਹੋਰ ਪੜ੍ਹੋ : ਫ਼ਿਲਮ ‘ਜਵਾਈ ਭਾਈ’ ਦੇ ਸੈੱਟ ਤੋਂ ਤਸਵੀਰਾਂ ਆਈਆਂ ਸਾਹਮਣੇ, ਪਰਮਿੰਦਰ ਗਿੱਲ ਅਤੇ ਨਿਸ਼ਾ ਬਾਨੋ ਮੁੱਖ ਕਿਰਦਾਰਾਂ ‘ਚ ਆਉਣਗੇ ਨਜ਼ਰ

ਜਿਸ ਦੇ ਨਾਲ ਉਹ ਅਕਸਰ ਹੂੀ ਆਪਣੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਅਦਾਕਾਰਾ ਨੇ ਮੁੜ ਤੋਂ ਸਮੀਰ ਮਾਹੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰਾ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ । ਇਸ ਰੋਮਾਂਟਿਕ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ।

Nisha Bano image From instagram

ਨਿਸ਼ਾ ਬਾਨੋ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ਅਤੇ ਆਪਣੀ ਅਦਾਕਾਰੀ ਦੇ ਨਾਲ ਉਸ ਨੇ ਹਰ ਕਿਸੇ ਦਾ ਦਿਲ ਜਿੱਤਿਆ ਹੈ । ਸਮੀਰ ਮਾਹੀ ਦੇ ਨਾਲ ਵੀ ਅਦਾਕਾਰਾ ਕਈ ਗੀਤਾਂ ‘ਚ ਨਜ਼ਰ ਆ ਚ ੁੱਕੀ ਹੈ । ਨਿਸ਼ਾ ਬਾਨੋ ਜਿੱਥੇ ਇੱਕ ਵਧੀਆ ਅਦਾਕਾਰਾ ਹੈ, ਉੱਥੇ ਹੀ ਇੱਕ ਵਧੀਆ ਗਾਇਕਾ ਵੀ ਹੈ ।

nisha bano and sameer mahi image From instagram

ਗਾਇਕੀ ਤੇ ਅਦਾਕਾਰੀ ਦੇ ਗੁਰ ਉਸ ਨੇ ਕਰਮਜੀਤ ਅਨਮੋਲ ਤੋਂ ਹੀ ਸਿੱਖੇ ਹਨ ।ਜਿਸ ਦਾ ਖੁਲਾਸਾ ਅਦਾਕਾਰਾ ਨੇ ਪੀਟੀਸੀ ਪੰਜਾਬੀ ਨੂੰ ਦਿੱਤੇ ਇੱਕ ਇੰਟਰਵਿਊ ‘ਚ ਵੀ ਕੀਤਾ ਸੀ ।ਜਲਦ ਹੀ ਉਹ ਕਰਮਜੀਤ ਅਨਮੋਲ ਦੇ ਨਾਲ ਫ਼ਿਲਮ ‘ਜੀ ਵਾਈਫ ਜੀ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ ।

 

View this post on Instagram

 

A post shared by Sameer Mahi (@sameermahiofficial)

You may also like