ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ, ਰੱਖੋ ਇਹ ਸਾਵਧਾਨੀਆਂ, ਖਾਓ ਇਸ ਤਰ੍ਹਾਂ ਦਾ ਭੋਜਨ

Written by  Shaminder   |  May 13th 2021 06:31 PM  |  Updated: May 13th 2021 06:31 PM

ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ, ਰੱਖੋ ਇਹ ਸਾਵਧਾਨੀਆਂ, ਖਾਓ ਇਸ ਤਰ੍ਹਾਂ ਦਾ ਭੋਜਨ

ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ । ਹੁਣ ਤੱਕ ਇਸ ਵਾਇਰਸ ਦੇ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ । ਪਰ ਜੇ ਇਨਸਾਨ ਕੁਝ ਸਾਵਧਾਨੀਆਂ ਵਰਤੇ ਤਾਂ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ । ਇਸ ਦੇ ਨਾਲ ਹੀ ਆਪਣੀ ਡਾਈਟ ਦਾ ਵੀ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ । ਪ੍ਰੋਟੀਨ, ਵਿਟਾਮਿਨਸ, ਕਾਰਬੋਹਾਈਡ੍ਰੇਟਸ ਨਾਲ ਭਰਪੂਰ ਖਾਣਾ ਖਾਓ ।

ਹੋਰ ਪੜ੍ਹੋ : ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ ਬਜ਼ੁਰਗ ਮਹਿਲਾ ਦੀ ਡਾਂਸ ਵੀਡੀਓ

vegetables and Fruit

ਖਾਣ-ਪੀਣ ਵਾਲੀ ਕਿਸੇ ਵੀ ਵਸਤੂ ਦਾ ਸੰਪਰਕ ਅਜਿਹੀਆਂ ਵਸਤਾਂ ਨਾਲ ਹੁੰਦਾ ਹੈ, ਤਾਂ ਬੀਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪੋਲਟਰੀ ਉਤਪਾਦ, ਕੱਚਾ ਮਾਸ ਖਾਣ-ਪੀਣ ਦੀਆਂ ਦੂਜੀਆਂ ਚੀਜਾਂ ਤੋਂ ਵੱਖਰਾ ਰੱਖੋ। ਕੱਚਾ ਭੋਜਨ ਹੈਂਡਲ ਕਰਦੇ ਸਮੇਂ ਚਾਕੂ ਤੇ ਕਟਿੰਗ ਬੋਰਡ ਦੀ ਵਰਤੋਂ ਕਰੋ।ਕੋਰੋਨਾ ਮਰੀਜ਼ਾਂ ਤੇ ਕੋਰੋਨਾ ਨੂੰ ਮਾਤ ਪਾ ਚੁੱਕੇ ਲੋਕਾਂ ਲਈ ਪੋਸ਼ਣ ਬਹੁਤ ਜ਼ਰੂਰੀ ਹੈ। ਕੋਰੋਨਾ ਵਾਇਰਸ ਦੀ ਲਾਗ ਲੱਗਣ ਤੋਂ ਬਾਅਦ ਸਰੀਰ ਵਿੱਚ ਕਾਫ਼ੀ ਕਮਜ਼ੋਰੀ ਆ ਜਾਂਦੀ ਹੈ। ਅਜਿਹੀ ਹਾਲਤ ’ਚ ਉਚਿਤ ਖ਼ੁਰਾਕ ਲੈਣੀ ਜ਼ਰੂਰੀ ਹੁੰਦੀ ਹੈ। ਨਵੀਂਆਂ ਖੋਜਾਂ ਦੇ ਆਧਾਰ ਉੱਤੇ ਪੋਸ਼ਣ ਮਾਹਿਰਾਂ ਨੇ ਕਈ ਸਿਫ਼ਾਰਸ਼ਾਂ ਕੀਤੀਆਂ ਹਨ।

haldi and dry fruits

ਅਖਰੋਟ, ਬਾਦਾਮ, ਜ਼ੈਤੂਨ ਦਾ ਤੇਲ, ਸਰ੍ਹੋਂ ਦਾ ਤੇਲ ਜਿਹੀ ਤੰਦਰੁਸਤ ਚਿਕਨਾਈ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਦਿਨ ਵਿੰਚ ਇੱਕ ਵਾਰ ਹਲਦੀ ਵਾਲਾ ਦੁੱਧ ਲੈਣਾ ਚਾਹੀਦਾ ਹੈ। ਘੱਟ ਸਮੇਂ ਦੇ ਵਕਫ਼ੇ ਨਾਲ ਨਰਮ ਭੋਜਨ ਕਰੋ ਤੇ ਭੋਜਨ ਵਿੱਚ ਅੰਬਚੂਰ ਸ਼ਾਮਲ ਕਰਨਾ ਨਾ ਭੁੱਲੋ।

·

·

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network