ਦੇਖੋ ਵੀਡੀਓ : ਨੁਪੂਰ ਸਿੱਧੂ ਨਰਾਇਣ ਦੀ ਆਵਾਜ਼ ‘ਚ ਧਾਰਮਿਕ ਗੀਤ ‘ਆਓ ਧਿਆਇਐ ਬਾਬਾ ਨਾਨਕ’ ਹੋਇਆ ਰਿਲੀਜ਼

written by Lajwinder kaur | November 29, 2020 07:36pm

ਗੁਰੂ ਨਾਨਕ ਦੇਵ ਜੀ ਦਾ 551 ਵਾਂ ਪ੍ਰਕਾਸ਼ ਦਿਹਾੜਾ ਨੂੰ ਲੈ ਕੇ ਪੰਜਾਬੀ ਸਿੰਗਰ ਧਾਰਮਿਕ ਗੀਤ ਲੈ ਕੇ ਆ ਰਹੇ ਨੇ । ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਕਈ ਧਾਰਮਿਕ ਗੀਤ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਇਸ ਸਿਲਸਿਲੇ ਦੇ ਚੱਲਦੇ ਗਾਇਕਾ ਨੁਪੂਰ ਸਿੱਧੂ ਨਰਾਇਣ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ । noopur sidhu pic ਉਨ੍ਹਾਂ ਦਾ ਇਹ ਧਾਰਮਿਕ ਗੀਤ ‘ਆਓ ਧਿਆਇਐ ਬਾਬਾ ਨਾਨਕ’ ਟਾਈਟਲ ਹੇਠ ਰਿਲੀਜ਼ ਹੋਇਆ ਹੈ । ਇਸ ਧਾਰਮਿਕ ਗੀਤ ਨੂੰ ਤੁਸੀਂ ਪੀਟੀਸੀ ਸਿਮਰਨ, ,ਪੀਟੀਸੀ ਚੱਕ ਦੇ, ਪੀਟੀਸੀ ਰਿਕਾਰਡਜ਼ ਅਤੇ ਪੀਟੀਸੀ ਪੰਜਾਬੀ ‘ਤੇ ਸੁਣ ਸਕਦੇ ਹੋ । ਇਸ ਧਾਰਮਿਕ ਗੀਤ ਨੂੰ PTC Records ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

inside pic of baba nanak

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ Dr C.D. Sidhu ਵੱਲੋਂ ਲਿਖੇ ਗਏ ਹਨ । ਜਦੋਂਕਿ ਮਿਊਜ਼ਿਕ ਦਿੱਤਾ ਹੈ ਵੀਨਾ ਸਿੱਧੂ ਤਨੇਜਾ ਨੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨੁਪੂਰ ਸਿੱਧੂ ਨਰਾਇਣ ਨੇ ਕਈ ਧਾਰਮਿਕ ਗੀਤਾਂ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ ।

noopur sidhu pic

You may also like