ਫੀਫਾ ਵਰਲਡ ਕੱਪ 2022 'ਚ ਨੌਰਾ ਫ਼ਤੇਹੀ ਨੇ ਲਹਿਰਾਇਆ ਤਿਰੰਗਾ, ਵੇਖੋ ਵਾਇਰਲ ਵੀਡੀਓ

written by Pushp Raj | December 01, 2022 01:14pm

Nora Fatehi video: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੌਰਾ ਫ਼ਤੇਹੀ ਇਨ੍ਹੀਂ  ਦਿਨੀਂ ਸੁਰਖੀਆਂ ਵਿੱਚ ਬਣੀ ਹੋਈ ਹੈ। ਹਾਲ ਹੀ ਵਿੱਚ ਨੌਰਾ  ਨੂੰ ਫੀਫਾ ਵਰਲਡ ਕੱਪ ਦੇ ਦੌਰਾਨ ਪੈਪਰਾਜ਼ੀਸ ਵੱਲੋਂ ਸਪਾਟ ਕੀਤਾ ਗਿਆ ਸੀ। ਨੌਰਾ ਫ਼ਤੇਹੀ ਫੀਫਾ ਵਰਲਡ ਕੱਪ 2022 ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਇਕਲੌਤੀ ਭਾਰਤੀ ਅਭਿਨੇਤਰੀ ਹੈ।

Image Source : Twitter

ਹਾਲ ਹੀ ਵਿੱਚ ਨੌਰਾ ਫ਼ਤੇਹੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਸ਼ਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਨੌਰਾ ਦੀਆਂ ਫੀਫਾ ਮੈਚ ਵੇਖਦੇ ਹੋਏ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਫੀਫਾ ਵਰਲਡ ਕੱਪ 2022 ਵਿੱਚ ਨੌਰਾ ਫ਼ਤੇਹੀ ਆਖ਼ਿਰਕਾਰ ਜੈਨੀਫਰ ਲੋਪੇਜ਼ ਅਤੇ ਸ਼ਕੀਰਾ ਦੀ ਕਤਾਰ ਵਿੱਚ ਸ਼ਾਮਿਲ ਹੋ ਗਈ ਹੈ। ਨੌਰਾ ਫ਼ਤੇਹੀ ਨੇ ਫੀਫਾ ਫੈਨ ਫੈਸਟ ਈਵੈਂਟ ਵਿੱਚ ਬਾਲੀਵੁੱਡ ਗੀਤਾਂ 'ਤੇ ਆਪਣੇ ਸ਼ਾਨਦਾਰ ਡਾਂਸ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ।

Image Source : Instagram

ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨੋਰਾ ਦੇ ਡਾਂਸ ਪ੍ਰਦਰਸ਼ਨ ਦੀ ਇੱਕ ਝਲਕ, ਜਿਸ ਵਿੱਚ ਨੋਰਾ ਆਪਣੇ ਬਾਲੀਵੁੱਡ ਗੀਤ ‘ਸਾਕੀ ਸਾਕੀ’ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਸਨਿੱਪਟ ‘ਚ ਦੇਖਿਆ ਜਾ ਸਕਦਾ ਹੈ ਕਿ ਨੋਰਾ ਨੇ ਚਮਕਦਾਰ ਸੁਨਹਿਰੀ-ਸਿਲਵਰ ਰੰਗ ਦੀ ਡਰੈੱਸ ਪਾਈ ਹੋਈ ਹੈ। ਨੌਰਾ ਦੇ ਡਾਂਸ ਮੂਵ ‘ਤੇ ਉਸ ਨੂੰ ਸ਼ਾਨਦਾਰ ਪ੍ਰਤੀਕਿਰਿਆ ਮਿਲ ਰਹੀ ਹੈ।

ਨੌਰਾ ਫ਼ਤੇਹੀ ਦੇ ਸ਼ਾਨਦਾਰ ਡਾਂਸ ਪਰਫਾਰਮੈਂਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋਏ ਕਈ ਵੀਡੀਓਜ਼ 'ਚ ਨੌਰਾ ਨੂੰ ਅੰਤਰਰਾਸ਼ਟਰੀ ਮੰਚ 'ਤੇ ਭਾਰਤੀ ਝੰਡਾ ਲਹਿਰਾਉਂਦੇ ਹੋਏ 'ਜੈ ਹਿੰਦ' ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Image Source : Twitter

ਹੋਰ ਪੜ੍ਹੋ: ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਅੱਜ ਮਨਾ ਰਹੇ ਨੇ ਵਿਆਹ ਦੀ ਵਰ੍ਹੇਗੰਢ, ਜਾਣੋ ਕਪਲ ਦੀ ਲਵ ਸਟੋਰੀ ਬਾਰੇ

ਸੋਸ਼ਲ ਮੀਡੀਆ 'ਤੇ ਹਰ ਕੋਈ ਮਾਣ ਨਾਲ ਭਾਰਤੀ ਝੰਡਾ ਫੜਨ ਲਈ ਅਦਾਕਾਰਾ ਦੀ ਤਾਰੀਫ਼ ਕਰ ਰਿਹਾ ਹੈ। ਨੌਰਾ ਨੇ ਨਾਂ ਸਿਰਫ ਖ਼ੁਦ 'ਜੈ ਹਿੰਦ' ਦੇ ਨਾਅਰੇ ਲਗਾਏ, ਸਗੋਂ ਦਰਸ਼ਕਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ।

 

View this post on Instagram

 

A post shared by Nora Fatehi (@norafatehism)

You may also like