ਫੀਫਾ ਫਾਈਨਲਸ 'ਚ ਨੌਰਾ ਫ਼ਤੇਹੀ ਨੇ ਧਮਾਕੇਦਾਰ ਪਰਫਾਮੈਂਸ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਵੇਖੋ ਵੀਡੀਓ

written by Pushp Raj | December 19, 2022 10:59am

Nora Fatehi in FIFA Finals: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੌਰਾ ਫ਼ਤੇਹੀ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੀ ਹੋਈ ਹੈ। ਹਾਲ ਹੀ ਵਿੱਚ ਨੌਰਾ ਨੂੰ ਫੀਫਾ ਵਰਲਡ ਕੱਪ ਦੇ ਫਾਈਨਲਸ ਵਿੱਚ ਵੇਖਿਆ ਗਿਆ। ਨੌਰਾ ਫ਼ਤੇਹੀ ਨੇ ਫੀਫਾ ਵਰਲਡ ਕੱਪ 2022 ਦੇ ਫਾਈਨਲਸ ਵਿੱਚ ਦੇਸ਼ ਦੀ ਨੁਮਾਇੰਦਗੀ ਕਰਦੇ ਹੋਏ ਸ਼ਾਨਦਾਰ ਪਰਫਾਰਮੈਂਸ ਦਿੱਤੀ।

Image Source : Instagram

ਹਾਲ ਹੀ ਵਿੱਚ ਨੌਰਾ ਫ਼ਤੇਹੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਸ਼ਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਨੌਰਾ ਦੀਆਂ ਫੀਫਾ ਮੈਚ ਵੇਖਦੇ ਹੋਏ ਤੇ ਫੀਫਾ ਵਿਖੇ ਪਰਫਾਰਮੈਂਸ ਦੌਰਾਨ ਤਿਰੰਗਾ ਲਹਿਰਾਉਂਦੇ ਹੋਏ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ।

ਫੀਫਾ ਵਰਲਡ ਕੱਪ 2022 ਵਿੱਚ ਨੌਰਾ ਫ਼ਤੇਹੀ ਆਖ਼ਿਰਕਾਰ ਜੈਨੀਫਰ ਲੋਪੇਜ਼ ਅਤੇ ਸ਼ਕੀਰਾ ਦੀ ਕਤਾਰ ਵਿੱਚ ਸ਼ਾਮਿਲ ਹੋ ਗਈ ਹੈ। ਨੌਰਾ ਫ਼ਤੇਹੀ ਨੇ ਫੀਫਾ ਫਾਈਨਲਸ 'ਚ ਬਾਲੀਵੁੱਡ ਗੀਤਾਂ 'ਤੇ ਆਪਣੇ ਸ਼ਾਨਦਾਰ ਡਾਂਸ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ।

18 ਦਸੰਬਰ ਨੂੰ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਹੋਏ ਫਾਈਨਲ ਮੈਚ ਵਿੱਚ ਅਰਜਨਟੀਨਾ ਨੇ ਜਿੱਤ ਹਾਸਿਲ ਕੀਤੀ। ਫਾਈਨਲ ਮੈਚ ਤੋਂ ਪਹਿਲਾਂ, ਨੌਰਾ ਨੇ ਬਾਲਕਿਸ, ਰਹਿਮਾ ਰਿਆਦ ਅਤੇ ਮਨਾਲ ਨਾਲ ਆਪਣੇ ਗੀਤ ਲਾਈਟ ਦਿ ਸਕਾਈ 'ਤੇ ਪ੍ਰਦਰਸ਼ਨ ਕੀਤਾ। ਫੀਫਾ ਵਿਸ਼ਵ ਕੱਪ ਫਾਈਨਲ 2022 ਦੇ ਸਮਾਪਤੀ ਸਮਾਰੋਹ ਵਿੱਚ ਅਦਾਕਾਰਾ ਨੌਰਾ ਫਤੇਹੀ ਦਾ ਜ਼ਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਿਆ।

Image Source : Instagram

ਅਦਾਕਾਰਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਇਸ ਮੌਕੇ 'ਤੇ ਬਲੈਕ ਫਰਿਲਸ ਵਾਲੀ ਡਰੈੱਸ ਪਾਈ ਹੋਈ ਸੀ। ਉਸ ਆਪਣੀ ਚਮਕਦਾਰ ਆਲ-ਬਲੈਕ ਆਊਟਫਿਟ ਦੇ ਨਾਲ ਹਾਈ ਹੀਲਸ ਪਾਏ ਹੋਏ ਸਨ। ਨੌਰਾ ਦੇ ਪਰਫਾਰਮੈਂਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨੌਰਾ ਹਿੰਦੀ 'ਚ ਗੱਲਬਾਤ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਜਿਵੇਂ ਹੀ ਨੌਰਾ ਸਟੇਜ਼ 'ਤੇ ਪਹੁੰਚਦੀ ਹੈ ਤਾਂ ਉੱਥੇ ਦਰਸ਼ਕਾਂ ਵੱਲੋਂ ਉਸ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ। ਨੌਰਾ ਨੇ ਆਪਣੀ ਦਮਦਾਰ ਪਰਫਾਰਮੈਂਸ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਦਰਸ਼ਕਾਂ ਵੱਲੋਂ ਨੌਰਾ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

 

ਇਸ ਤੋਂ ਇਲਾਵਾ, ਲਾਈਟ ਦਿ ਸਕਾਈ ਗੀਤ ਦੇ ਨਾਲ ਫੀਫਾ ਵਿਸ਼ਵ ਕੱਪ 2022 ਦਾ ਹਿੱਸਾ ਬਣਨ ਬਾਰੇ ਗੱਲ ਕਰਦੇ ਹੋਏ, ਨੌਰਾ ਨੇ ਪਹਿਲਾਂ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ ਸੀ, "ਜਿਸ ਪਲ ਤੁਸੀਂ ਵਿਸ਼ਵ ਕੱਪ ਸਟੇਡੀਅਮ @fifaworldcup ਵਿੱਚ ਆਪਣੀ ਆਵਾਜ਼ ਸੁਣੀ, ਇਹ ਬਹੁਤ ਰੀਅਲ ਸੀ। ਇਸ ਤਰ੍ਹਾਂ ਦਾ ਇਤਿਹਾਸ ਜੋ ਕਿ ਤੁਹਾਡੀ ਯਾਤਰਾ ਨੂੰ ਯਾਦਗਾਰ ਬਣਾਉਦਾ ਹੈ। ਮੈਂ ਹਮੇਸ਼ਾ ਇਸ ਤਰ੍ਹਾਂ ਦੇ ਪਲਾਂ ਦੀ ਕਲਪਨਾ ਕੀਤੀ ਹੈ, ਮੈਂ ਸਿਰਫ਼ ਇੱਕ ਭੁੱਖ ਦੇ ਨਾਲ ਇੱਕ ਸੁਫਨੇ ਵੇਖਣ ਵਾਲਿਆਂ ਚੋਂ ਹਾਂ ਤੇ ਹਮੇਸ਼ਾ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਬਾਰੇ ਸੋਚਦੀ ਰਹਿੰਦੀ ਹਾਂ।"

Image Source : Instagram

ਹੋਰ ਪੜ੍ਹੋ: ਹਾਲੀਵੁੱਡ ਫ਼ਿਲਮ ‘ਅਵਤਾਰ 2’ ਦੀ ਹਰ ਪਾਸੇ ਹੋ ਰਹੀ ਤਾਰੀਫ, ਸ਼ਾਨਦਾਰ ਵੀਐਫਐਕਸ, ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਨੌਰਾ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ, ਆਪਣੇ ਆਪ 'ਤੇ ਵਿਸ਼ਵਾਸ ਕਰੋ ਦੋਸਤੋ, ਕਦੇ ਕਿਸੇ ਨੂੰ ਇਹ ਨਾ ਦੱਸਣ ਦਿਓ ਕਿ ਤੁਸੀਂ ਨਹੀਂ ਕਰ ਸਕਦੇ, ਤੁਹਾਡੇ ਸੁਫਨੇ ਕਦੇ ਵੀ ਵੱਡੇ ਨਹੀਂ ਹੁੰਦੇ, ਬਹੁਤ ਸਾਰੇ ਲੋਕ ਸ਼ੁਰੂ ਵਿੱਚ ਮੇਰੇ 'ਤੇ ਹੱਸਦੇ ਸਨ ਪਰ ਮੈਂ ਅਜਿਹਾ ਕੀਤਾ ਅਤੇ ਇਹ ਤਾਂ ਸ਼ੁਰੂਆਤ ਹੈ।"

 

View this post on Instagram

 

A post shared by BollywoodNow (@bollywoodnow)

You may also like