ਪ੍ਰਿਯੰਕਾ ਚੋਪੜਾ ਤੋਂ ਇੱਕ ਵਾਰ ਫਿਰ ਹਾਰੇ ਨਿੱਕ ਜੋਨਸ, ਦੇਖੋ ਤਸਵੀਰਾਂ 

Written by  Rupinder Kaler   |  November 20th 2018 06:06 AM  |  Updated: November 20th 2018 06:07 AM

ਪ੍ਰਿਯੰਕਾ ਚੋਪੜਾ ਤੋਂ ਇੱਕ ਵਾਰ ਫਿਰ ਹਾਰੇ ਨਿੱਕ ਜੋਨਸ, ਦੇਖੋ ਤਸਵੀਰਾਂ 

ਹਾਲੀਵੁੱਡ ਐਕਟਰ ਨਿੱਕ ਜੋਨਸ ਤੇ ਪ੍ਰਿਯੰਕਾ ਚੋਪੜਾ ਆਪਣੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਆਏ ਹੋਏ ਹਨ । ਇਹ ਜੋੜਾ ਜਲਦ ਹੀ ਰਾਜਸਥਾਨ ਦੇ ਉਮੇਦ ਭਵਨ 'ਚ ਵਿਆਹ ਦੇ ਬੰਧਨ 'ਚ ਬੱਝਣ ਵਾਲਾ ਹੈ ।ਪਰ ਵਿਆਹ ਤੋਂ ਪਹਿਲਾਂ ਇਸ ਜੋੜੇ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਾਫੀ ਵਾਇਰਲ ਹੋ ਰਹੀਆਂ ਹਨ।ਇਹਨਾਂ ਤਸਵੀਰਾਂ ਵਿੱਚ ਨਿੱਕ ਜੋਨਸ ਤੇ ਪ੍ਰਿਯੰਕਾ ਮਾਰਟਲ ਕਾਮਬੈਟ ਗੇਮ ਖੇਡਦੇ ਨਜ਼ਰ ਆ ਰਹੇ ਹਨ।

ਹੋਰ ਵੇਖੋ : ਦੀਪਿਕਾ ਅਤੇ ਰਣਵੀਰ ਨੇ ਨਵੇਂ ਘਰ ‘ਚ ਕੀਤਾ ਗ੍ਰਹਿ ਪ੍ਰਵੇਸ਼, ਦੇਖੋ ਤਸਵੀਰਾਂ

ਇਸ ਤੋਂ ਬਾਅਦ ਦੂਜੀ ਤਸਵੀਰ 'ਚ ਪ੍ਰਿਯੰਕਾ ਚੋਪੜਾ ਗੇਮ ਜਿੱਤਣ ਤੋਂ ਬਾਅਦ ਡਾਂਸ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਗੇਮ ਜਿੱਤਣ ਤੋਂ ਬਾਅਦ ਪ੍ਰਿਯੰਕਾ ਚੋਪੜਾ ਬਹੁਤ ਖੁਸ਼ ਹੈ ਤੇ ਨਿੱਕ ਦਾ ਹਾਰ ਕਰਕੇ ਰੰਗ ਉੱਡ ਗਿਆ ਹੈ ।

ਹੋਰ ਵੇਖੋ : ਸਲਮਾਨ ਖਾਨ ਦੀ ਭਾਰਤ ਦੇ ਸੈੱਟ ‘ਤੇ ਵਾਪਸੀ, ਦੋਖੋ ਵੀਡਿਓ

https://twitter.com/nickjonas/status/1064361986559926273

ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਤੇ ਹੁਣ ਤੱਕ ਇਨ੍ਹਾਂ ਤਸਵੀਰਾਂ ਨੂੰ ਲੱਖਾਂ ਲੋਕਾਂ ਦੇ ਲਾਈਕ ਮਿਲ ਚੁੱਕੇ ਹਨ। ਪ੍ਰਿਯੰਕਾ ਤੇ ਨਿੱਕ ਦੇ ਵਿਆਹ ਦੀਆਂ ਰਸਮਾਂ 29 ਨਵੰਬਰ ਤੋਂ ਸ਼ੁਰੂ ਹੋ ਜਾਣਗੀਆਂ।ਕੁਝ ਦਿਨ ਪਹਿਲਾਂ ਹੀ ਪ੍ਰਿਯੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨੇ ਉਮੈਦ ਭਵਨ ਪਹੁੰਚ ਕੇ ਵਿਆਹ ਦੀਆਂ ਛੋਟੀਆਂ ਵੱਡੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਹੈ, ਮਧੂ ਚੋਪੜਾ ਦੇ ਇਸ ਦੌਰੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network