ਗਰੀਨ-ਟੀ ਹੀ ਨਹੀਂ ਗਰੀਨ ਕੌਫੀ ਵੀ ਹੈ ਸਿਹਤ ਲਈ ਬਹੁਤ ਲਾਭਦਾਇਕ

written by Rupinder Kaler | December 15, 2020

ਬਹੁਤ ਸਾਰੇ ਲੋਕ ਗ੍ਰੀਨ ਟੀ ਦੀ ਬਜਾਏ ਗ੍ਰੀਨ ਕੌਫੀ ਪੀਣਾ ਪਸੰਦ ਕਰਦੇ ਹਨ। ਗ੍ਰੀਨ-ਕੌਫੀ ਕੱਚੀ ਕੌਫੀ ਤੋਂ ਤਿਆਰ ਕੀਤੀ ਜਾਂਦੀ ਹੈ। ਗ੍ਰੀਨ-ਕੌਫੀ ‘ਚ ਆਮ ਕੌਫੀ ਨਾਲੋਂ ਘੱਟ ਕੈਫੀਨ ਹੁੰਦੀ ਹੈ। ਹਰੀ ਕੌਫੀ ‘ਚ ਕ੍ਰੋਨੋਲੋਜਿਕ ਨਾਂ ਦਾ ਐਸਿਡ ਪਾਇਆ ਜਾਂਦਾ ਹੈ। ਜੋ ਸਰੀਰ ਲਈ ਐਂਟੀ-ਆਕਸੀਡੈਂਟ ਵਜੋਂ ਕੰਮ ਕਰਦਾ ਹੈ।ਸਰੀਰ ਨੂੰ ਐਨਰਜੀ ਮਿਲਦੀ ਹੈ ਕ੍ਰੋਨੋਲੋਜਿਕ ਐਸਿਡ ਗ੍ਰੀਨ-ਕੌਫੀ ਵਿੱਚ ਪਾਇਆ ਜਾਂਦਾ ਹੈ।

green coffee

ਹੋਰ ਪੜ੍ਹੋ :

green coffee

ਜੋ ਤੁਹਾਡੇ ਮੈਟਾਬੋਲਿਜ਼ਮ ਨੂੰ ਮਜ਼ਬੂਤ ਰੱਖਣ ਵਿੱਚ ਸਹਾਇਤਾ ਕਰਦਾ ਹੈ। ਜਦੋਂ ਤੁਹਾਡੀ ਪਾਚਕ ਕਿਰਿਆ ਸਹੀ ਤਰ੍ਹਾਂ ਕੰਮ ਕਰਦੀ ਹੈ ਤਾਂ ਤੁਸੀਂ ਦਿਨ ਭਰ ਚੁਸਤ ਰਹਿੰਦੇ ਹੋ। ਗ੍ਰੀਨ ਕੌਫੀ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੀ ਹੈ ਤਾਂ ਜੋ ਤੁਸੀਂ ਥੱਕੇ ਹੋਏ ਨਾ ਮਹਿਸੂਸ ਕਰੋ।

green coffee

ਜੇ ਤੁਸੀਂ ਸਵੇਰ ਦੇ ਨਾਸ਼ਤੇ ਤੋਂ ਬਾਅਦ ਅਤੇ ਰਾਤ ਦੇ ਖਾਣੇ ਤੋਂ ਬਾਅਦ ਇਕ ਕੱਪ ਗ੍ਰੀਨ-ਕੌਫੀ ਪੀ ਕੇ ਸੌਂਦੇ ਹੋ ਤਾਂ ਤੁਹਾਡਾ ਭਾਰ ਸਹੀ ਰਹਿੰਦਾ ਹੈ ਅਤੇ ਜਿਨ੍ਹਾਂ ਦਾ ਭਾਰ ਜ਼ਿਆਦਾ ਹੈ ਉਹ ਗ੍ਰੀਨ-ਕੌਫੀ ਪੀਣ ਨਾਲ ਭਾਰ ਘਟਾ ਸਕਦੇ ਹਨ। ਗ੍ਰੀਨ ਕੌਫੀ ਦਾ ਸੇਵਨ ਕਰਨ ਨਾਲ ਤੁਹਾਨੂੰ ਸ਼ੂਗਰ ਜਿਹਾ ਰੋਗ ਨਹੀਂ ਲੱਗਦਾ। ਇਸ ਕੌਫੀ ਨਾਲ ਤੁਹਾਡੀ ਸ਼ੂਗਰ ਦਾ ਪੱਧਰ ਠੀਕ ਰਹਿੰਦਾ ਹੈ। ਗ੍ਰੀਨ ਕੌਫੀ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।

0 Comments
0

You may also like