ਹੁਣ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦਾ 12 ਸਾਲ ਬਾਅਦ ਟੁੱਟਿਆ ਰਿਸ਼ਤਾ, ਪਤਨੀ ਨਾਲੋਂ ਵੱਖ ਹੋਣ ਦਾ ਕੀਤਾ ਐਲਾਨ

written by Shaminder | January 18, 2022

ਮਨੋਰੰਜਨ ਜਗਤ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਸਾਊਥ ਇੰਡਸਟਰੀ ਦੇ ਅਦਾਕਾਰ ਧਨੁਸ਼ ਅਤੇ ਐਸ਼ਵਰਿਆ ਜਿੱਥੇ 18  ਸਾਲ ਬਾਅਦ ਇੱਕ ਦੂਜੇ ਤੋਂ ਵੱਖ ਹੋ ਚੁੱਕੇ ਹਨ । ਉੱਥੇ ਹੀ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ (Actor)  ਅਤੇ ਕ੍ਰਿਸ਼ਨ ਦਾ ਕਿਰਦਾਰ ਨਿਭਾਉਣ ਵਾਲੇ ਨੀਤੀਸ਼ ਭਾਰਦਵਾਜ (Nitish Bharadwaj) ਨੇ ਪਤਨੀ ਨਾਲੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ । ਪਤਨੀ ਨਾਲ ਵੱਖ ਹੋਣ ਦਾ ਕਾਰਨ ਉਨ੍ਹਾਂ ਵੱਲੋਂ ਸੱਪਸ਼ਟ ਨਹੀਂ ਕੀਤਾ ਗਿਆ ਹੈ ਪਰ ਏਨਾਂ ਜ਼ਰੂਰ ਕਿਹਾ ਹੈ ਕਿ ਉਨ੍ਹਾਂ ਦਾ ਮਾਮਲਾ ਕੋਰਟ ‘ਚ ਹੈ ।

nitish Bhardwaj, image From instagram

ਹੋਰ ਪੜ੍ਹੋ : ਮੋਨਿਕਾ ਬੇਦੀ ਦਾ ਅੱਜ ਹੈ ਜਨਮ ਦਿਨ, ਜਾਣੋ ਬਾਲੀਵੁੱਡ ਤੋਂ ਦੂਰ ਕਿਵੇਂ ਬਿਤਾ ਰਹੀ ਹੈ ਸਮਾਂ

ਦੋਨਾਂ ਨੇ 12 ਸਾਲ ਬਾਅਦ ਵੱਖ ਹੋਣ ਦਾ ਫੈਸਲਾ ਕੀਤਾ ਹੈ । ਨੀਤੀਸ਼ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਉਨ੍ਹਾਂ ਦੀ ਪਤਨੀ ਏਨੀਂ ਦਿਨੀ ਆਪਣੀਆਂ ਦੋਵਾਂ ਧੀਆਂ ਦੇ ਨਾਲ ਇੰਦੌਰ ‘ਚ ਰਹਿ ਰਹੀ ਹੈ । ਖ਼ਬਰਾਂ ਮੁਤਾਬਕ ਇੱਕ ਮੀਡੀਆ ਸੰਸਥਾਨ ਨਾਲ ਕੀਤੀ ਗਈ ਗੱਲਬਾਤ ਦੇ ਦੌਰਾਨ ਨੀਤੀਸ਼ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਫੈਮਿਲੀ ਕੋਰਟ ‘ਚ ਅਰਜ਼ੀ ਦਿੱਤੀ ਸੀ ।

nitish_bharadwaj with wife image From instagram

ਮੈਂ ਉਨ੍ਹਾਂ ਗਹਿਰਾਈਆਂ ‘ਚ ਨਹੀਂ ਜਾਣਾ ਚਾਹੁੰਦਾ ।ਇਹ ਮਾਮਲਾ ਕੋਰਟ ‘ਚ ਹੈ । ਮੈਂ ਸਿਰਫ ਏਨਾਂ ਕਹਿ ਸਕਦਾ ਹਾਂ ਕਿ ਕਦੇ ਕਦੇ ਤਲਾਕ ਮੌਤ ਤੋਂ ਵੀ ਜ਼ਿਆਦਾ ਖਤਰਨਾਕ ਹੋ ਸਕਦਾ ਹੈ । ਖ਼ਾਸ ਕਰਕੇ ਉਦੋਂ ਜਦੋਂ ਤੁਸੀਂ ਇੱਕਲਾਪੇ ਦੇ ਨਾਲ ਰਹਿ ਰਹੇ ਹੁੰਦੇ ਹੋ । ਦੱਸ ਦਈਏ ਕਿ ਨੀਤੀਸ਼ ਭਾਰਦਵਾਜ ਮਹਾਭਾਰਤ ‘ਚ ਨਿਭਾਏ ਗਏ ਕ੍ਰਿਸ਼ਨ ਦੇ ਕਿਰਦਾਰ ਦੇ ਨਾਲ ਕਾਫੀ ਪ੍ਰਸਿੱਧ ਹੋਏ ਸਨ । ਇਸ ਕਿਰਦਾਰ ਦੇ ਕਾਰਨ ਉਨ੍ਹਾਂ ਦੀ ਘਰ-ਘਰ ‘ਚ ਪਹਿਚਾਣ ਬਣ ਗਈ ਸੀ । ਇਸ ਤੋਂ ਇਲਾਵਾ ਹੋਰ ਵੀ ਕਈ ਸੀਰੀਅਲਸ ‘ਚ ਉਹ ਨਜ਼ਰ ਆ ਚੁੱਕੇ ਹਨ ।

 

View this post on Instagram

 

A post shared by Instant Bollywood (@instantbollywood)

You may also like