
ਕੁਝ ਦਿਨ ਪਹਿਲਾਂ ਐਸ਼ਵਰਿਆ ਰਾਏ ਦੀ ਖੁੱਲੇ ਡੁੱਲੇ ਕੱਪੜਿਆਂ ਵਾਲੀ ਤਸਵੀਰ ਵਾਇਰਲ ਹੋਈ ਸੀ । ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਐਸ਼ਵਰਿਆ ਰਾਏ ਦੂਜੀ ਵਾਰ ਪ੍ਰੈਗਨੇਂਟ ਹੈ । ਹੁਣ ਅਦਾਕਾਰਾ ਰਾਣੀ ਮੁਖਰਜੀ ਬਾਰੇ ਅਜਿਹੀਆਂ ਹੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਦਰਅਸਲ ਰਾਣੀ ਮੁਖਰਜੀ (Rani Mukerji) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਚੁੰਨੀ ਦੇ ਨਾਲ ਪੇਟ ਛਿਪਾਉਂਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਰਾਣੀ ਮੁਖਰਜੀ ਨੇ ਖਰੀਦਿਆ ਨਵਾਂ ਘਰ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ
ਜਿਸ ਤੋਂ ਬਾਅਦ ਪ੍ਰਸ਼ੰਸਕਾਂ ਦੇ ਵੱਲੋਂ ਅਦਾਕਾਰਾ ਨੂੰ ਕਈ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਣੀ ਮੁਖਰਜੀ ਵਾਰ-ਵਾਰ ਦੁੱਪਟੇ ਦੇ ਨਾਲ ਆਪਣੇ ਪੇਟ ਨੂੰ ਛਿਪਾਉਂਦੀ ਨਜ਼ਰ ਆ ਰਹੀ ਹੈ । ਉਸ ਨੇ ਹਰੇ ਰੰਗ ਦਾ ਫੁੱਲਾਂ ਵਾਲਾ ਸੂਟ ਪਾਇਆ ਹੋਇਆ ਹੈ ਜਿਸ ਦੇ ਨਾਲ ਪਿੰਕ ਕਲਰ ਦਾ ਦੁੱਪਟਾ ਲਿਆ ਹੋਇਆ ਹੈ ।

ਹੋਰ ਪੜ੍ਹੋ : ਚੀਨ ‘ਚ ਰਾਣੀ ਮੁਖਰਜੀ ਦੀ ਫਿਲਮ ‘ਹਿਚਕੀ’ ਨੇ ਤੋੜੇ ਕਮਾਈ ਦੇ ਰਿਕਾਰਡ
ਅਦਾਕਾਰਾ ਸਿੱਧੀ ਵਿਨਾਇਕ ਮੰਦਰ ‘ਚ ਪਹੁੰਚੀ ਸੀ । ਜਿਸ ਤੋਂ ਬਾਅਦ ਇੱਕ ਪ੍ਰਸ਼ੰਸਕ ਨੇ ਪੁੱਛਿਆ- ਕੀ ਰਾਣੀ ਮੁਖਰਜੀ ਗਰਭਵਤੀ ਹੈ? ਇੱਕ ਹੋਰ ਨੇ ਉਸਦੇ ਬੇਬੀ ਬੰਪ ਬਾਰੇ ਲਿਖਿਆ ਰਾਣੀ ਆਪਣੇ ਬੇਬੀ ਬੰਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਣੀ ਮੁਖਰਜੀ ਦਾ ਵਿਆਹ ਕੁਝ ਸਮਾਂ ਪਹਿਲਾਂ ਆਦਿਤਿਆ ਚੋਪੜਾ ਦੇ ਨਾਲ ਸੀ ਜਿਸ ਤੋਂ ਉਨ੍ਹਾਂ ਦੀ ਇੱਕ ਧੀ ਆਦਿਰਾ ਵੀ ਹੈ ।

ਵਿਆਹ ਤੋਂ ਬਾਅਦ ਉਸ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਹੈ ਅਤੇ ਲਾਈਮ ਲਾਈਟ ਤੋਂ ਦੂਰ ਹੀ ਰਹਿੰਦੀ ਹੈ । ਜਿਸ ਤੋਂ ਬਾਅਦ ਬੀਤੇ ਦਿਨ ਉਹ ਸਿੱਧੀ ਵਿਨਾਇਕ ਮੰਦਰ ‘ਚ ਪਹੁੰਚੀ ਜਿੱਥੇ ਉਸ ਨੂੰ ਮੀਡੀਆ ਕਰਮੀਆਂ ਨੇ ਤਸਵੀਰਾਂ ਲਈ ਘੇਰ ਲਿਆ ਅਤੇ ੳੇੁਹ ਵਾਰ ਵਾਰ ਆਪਣੇ ਦੁੱਪਟੇ ਦੇ ਨਾਲ ਆਪਣੇ ਪੇਟ ਨੂੰ ਢੱਕਦੀ ਨਜ਼ਰ ਆਈ । ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਕਿਆਸਾਂ ਦਾ ਦੌਰ ਸ਼ੁਰੂ ਹੋ ਗਿਆ ।
View this post on Instagram